ਡੀਐੱਮ ਅਤੇ ਐੱਸਐੱਸਪੀ ਪੀਐੱਮ ਮੋਦੀ ਦੇ ਖੇਤਰ ਵਿੱਚ ਭੇਸ ਬਦਲ ਕੇ ਗਏ

106
30 ਮਾਰਚ ਨੂੰ ਵਾਰਾਣਸੀ ਵਿੱਚ ਐੱਸਐੱਸਪੀ ਅਤੇ ਡੀਐੱਮ ਨੇ ਆਮ ਆਦਮੀ ਬਣ ਕੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਇੱਕ ਕਾਲਾਬਜਾਰੀ ਨੂੰ ਫੜ ਕੇ ਲੈ ਜਾਂਦੀ ਹੋਈ।

ਗਾਹਕ: ਇੱਕ ਕਿੱਲੋ ਆਟੇ ਕਿਵੇਂ ਦਿੱਤਾ..?
ਦੁਕਾਨਦਾਰ: 50 ਰੁਪਏ ਕਿੱਲੋ
ਗਾਹਕ: ਐਨਾ ਮਹਿੰਗਾ ਕਿਉਂ ਦੇ ਰਿਹੈ ਭਰਾ। ਹੁਣੇ ਤਾਂ ਡੀਐੱਮ ਸਾਹਿਬ ਨੇ ਕਿਹੈ ਕਿ ਆਟਾ 30 ਰੁਪਏ ਪ੍ਰਤੀ ਕਿੱਲੋ ਹੈ…..
ਦੁਕਾਨਦਾਰ: ਤਾਂ ਜਾਓ ਡੀ ਐੱਮ ਸਹਿਬ ਤੋਂ ਹੀ ਲੈ ਲਓ ਆਟਾ
ਗਾਹਕ: ਇੱਕ ਕਿੱਲੋ ਚੌਲ ਕਿਵੇਂ ਲਾਏ ਹਨ..?
ਦੁਕਾਨਦਾਰ: ਚੌਲ 60 ਰੁਪਏ ਕਿੱਲੋ….
ਗਾਹਕ: ਬਹੁਤ ਮਹਿੰਗਾ ਲਾ ਰਿਹੈ ਭਰਾ, ਰੇਟ ਕੁਝ ਤਾਂ ਘੱਟ ਕਰ…
ਦੁਕਾਨਦਾਰ: ਹੁਣ ਤੁਸੀਂ ਜਾ ਕੇ ਡੀਐੱਮ ਸਾਹਿਬ ਕੋਲੋਂ ਹੀ ਖਰੀਦੋ, ਇਸਤੋਂ ਘੱਟ ਨਹੀਂ ਦੇ ਸਕਾਂਗਾ।

ਕੋਰੋਨਾ ਵਾਇਰਸ ਦੇ ਖੌਫ ਵਿਚਾਲੇ ਪੈਦਾ ਕੀਤੇ ਗਏ ਹਲਾਤ ਦੇ ਮੱਦੇਨਜ਼ਰ ਵਾਰਾਣਸੀ ਦੇ ਬਜਾਰ ਵਿੱਚ 30 ਮਾਰਚ ਨੂੰ ਸਾਦੇ ਕੱਪੜਿਆਂ ਵਿੱਚ ਐੱਸਐੱਸਪੀ ਪ੍ਰਭਾਕਰ ਚੌਧਰੀ (ਕਾਲੀ ਟੀ ਸ਼ਰਟ ਪਹਿਨੇ ਮੋਢੇ ‘ਤੇ ਬੈਗ ਟੰਗਿਆ) ਅਤੇ ਜਿਲ੍ਹਾਅਧਿਕਾਰੀ ਕੌਸ਼ਲਰਾਜ ਸ਼ਰਮਾ (ਗ੍ਰੇ ਟੀ ਸ਼ਰਟ ਪਹਿਨੇ ਹੱਥ ਵਿੱਚ ਥੈਲਾ ਫੜਿਆ ਹੋਇਆ)।

ਹੁਣ ਦੁਕਾਨਦਾਰ ਨੂੰ ਕੀ ਪਤਾ ਸੀ ਕਿ ਸਾਹਮਣੇ ਵਾਲਾ ਗਾਹਕ ਵਾਰਾਣਸੀ ਦੇ ਜਿਲ੍ਹਾ ਮਜਿਸਟ੍ਰੇਟ ਯਾਨੀ ਡੀਐੱਮ ਕੌਸ਼ਲ ਰਾਜ ਸ਼ਰਮਾ ਅਤੇ ਉਨ੍ਹਾਂ ਦੇ ਨਾਲ ਰਾਸ਼ਨ ਅਤੇ ਸਬਜੀ ਖਰੀਦਣ ਨਿਕਲੇ ਵਾਲਾਣਸੀ ਦੇ ਐੱਸਐੱਸਪੀ ਪ੍ਰਭਾਕਰ ਚੌਧਰੀ ਹੈ, ਜੋ ਉਸ ਵਰਗੇ ਦੁਕਾਨਦਾਰਾਂ ਦਾ ਇਲਾਜ ਕਰਨ ਨਿਕਲੇ ਹਨ।

ਮੋਢੇ ਅਤੇ ਪਿੱਠ ‘ਤੇ ਬੈਗ ਲਟਕਾਏ, ਸਧਾਰਣ ਪੈਂਟ-ਟੀ ਸ਼ਰਟ ਪਹਿਨੇ ਦੋਵੇਂ ਅਧਿਕਾਰੀ ਸੜਕਾਂ ‘ਤੇ ਪੈਦਲ ਇੰਝ ਨਿਕਲੇ, ਜਿਵੇਂ ਕਿ ਪੁਰਾਣੀਆਂ ਕਹਾਣੀਆਂ ਵਿੱਚ, ਰਾਜਾ ਆਪਣੀ ਪ੍ਰਜਾ ਦੇ ਦੁੱਖ ਦਰਦ ਜਾਣਨ ਜਾਂ ਰਾਜ ਕਾਜ ਦੀ ਅਸਲੀਅਤ ਜਾਨਣ ਲਈ ਭੇਸ ਬਦਲ ਕੇ ਨਿਕਲਦਾ ਸੀ। ਦਰਅਸਲ, ਅਧਿਕਾਰੀਆਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬਹੁਤ ਸਾਰੇ ਦੁਕਾਨਦਾਰ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਲੌਕ-ਡਾਊਨ ਦੌਰਾਨ ਕਾਲਾ ਬਜਾਰੀ, ਮੁਨਾਫਾਖੋਰੀ ਅਤੇ ਹੋਰਡਿੰਗ ਕਰਕੇ ਫਾਇਦਾ ਲੈ ਰਹੇ ਹਨ।

ਅਜਿਹੇ ਦੁਕਾਨਦਾਰਾਂ ਦੀ ਹਕੀਕਤ ਦਾ ਪਤਾ ਲਗਾਉਣ ਲਈ ਉਹ ਸੋਮਵਾਰ ਨੂੰ ਵਾਰਾਣਸੀ ਦੇ ਬਜ਼ਾਰਾਂ ਵਿੱਚ ਗਏ ਅਤੇ ਸਬਜ਼ੀਆਂ, ਫਲਾਂ ਦੇ ਰਾਸ਼ਨ ਆਦਿ ਖਰੀਦ ਕੇ ਭਾਅ ਖਰੀਦ ਰਹੇ ਸਨ। ਜਿੱਥੇ ਵੀ ਕੀਮਤ ਵਿੱਚ ਗੜਬੜੀ ਹੋਈ, ਦੁਕਾਨਦਾਰ ਉੱਥੇ ਫੜੇ ਗਏ। ਐਨਾ ਹੀ ਨਹੀਂ, ਉਨ੍ਹਾਂ ਨੇ ਇੱਕ ਤੋਂ ਬਾਅਦ 9 ਅਜਿਹੇ ਦੁਕਾਨਦਾਰਾਂ ਨੂੰ ਫੜ ਲਿਆ। ਕੇਸ ਦਰਜ ਕਰਨ ਤੋਂ ਬਾਅਦ ਇਨ੍ਹਾਂ ਦੁਕਾਨਦਾਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਧਿਆਨ ਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਾਰਾਣਸੀ ਸੰਸਦੀ ਖੇਤਰ ਤੋਂ ਸੰਸਦ ਮੈਂਬਰ ਹਨ। ਉਹ ਇੱਥੋਂ ਦੂਜੀ ਵਾਰ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਪਹੁੰਚੇ।