ਮਨੀਸ਼ਾ ਰੋਪੇਟਾ ਪਾਕਿਸਤਾਨ ਦੀ ਪਹਿਲੀ ਹਿੰਦੂ ਮਹਿਲਾ ਡੀਐੱਸਪੀ ਬਣੀ

6
ਮਨੀਸ਼ਾ ਰੋਪੇਟਾ ਪਾਕਿਸਤਾਨ
ਮਨੀਸ਼ਾ ਰੋਪੇਟਾ ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂ ਆਬਾਦੀ ਵਿੱਚੋਂ ਡਿਪਟੀ ਸੁਪਰਡੈਂਟ ਆਫ਼ ਪੁਲਿਸ ਬਣੀ।

ਸਿੰਧ ਦੀ ਰਹਿਣ ਵਾਲੀ 26 ਸਾਲਾ ਮਨੀਸ਼ਾ ਰੋਪੇਟਾ ਪਾਕਿਸਤਾਨ ਵਿੱਚ ਡਿਪਟੀ ਸੁਪਰਿੰਟੈਂਡੈਂਟ ਆਫ਼ ਪੁਲਿਸ (ਡੀਐੱਸਪੀ) ਬਣਨ ਵਾਲੀ ਘੱਟ ਗਿਣਤੀ ਹਿੰਦੂ ਆਬਾਦੀ ਵਿੱਚੋਂ ਪਹਿਲੀ ਔਰਤ ਹੈ। ਮਨੀਸ਼ਾ ਨੇ ਸਿੰਧ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕੀਤੀ ਹੈ ਅਤੇ 152 ਦੀ ਮੈਰਿਟ ਸੂਚੀ ਵਿੱਚ 16ਵਾਂ ਸਥਾਨ ਹਾਸਲ ਕੀਤਾ ਹੈ। ਮਨੀਸ਼ਾ ਦੀ ਟ੍ਰੇਨਿੰਗ ਸ਼ੁਰੂ ਹੋ ਗਈ ਹੈ ਅਤੇ ਬਹੁਤ ਜਲਦ ਉਸ ਨੂੰ ਅਪਰਾਧਾਂ ਲਈ ਬਦਨਾਮ ਸਿੰਧ ਸੂਬੇ ਦੇ ਲਿਆਰੀ ਇਲਾਕੇ ‘ਚ ਤਾਇਨਾਤ ਕੀਤਾ ਜਾਵੇਗਾ।

ਮਨੀਸ਼ਾ ਰੋਪੇਟਾ ਪਾਕਿਸਤਾਨ
ਮਨੀਸ਼ਾ ਰੋਪੇਟਾ ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂ ਆਬਾਦੀ ਵਿੱਚੋਂ ਡਿਪਟੀ ਸੁਪਰਡੈਂਟ ਆਫ਼ ਪੁਲਿਸ ਬਣੀ।

ਮਨੀਸ਼ਾ ਰੋਪੇਟਾ ਸਿੰਧ ਸੂਬੇ ਦੇ ਜੈਕਬਾਬਾਦ ਦੀ ਰਹਿਣ ਵਾਲੀ ਹੈ। ਇਸ ਕਾਮਯਾਬੀ ਲਈ ਮਨੀਸ਼ਾ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਮਨੀਸ਼ਾ ਦਾ ਕਹਿਣਾ ਹੈ ਕਿ ਮੈਂ ਅਤੇ ਮੇਰੀਆਂ ਭੈਣਾਂ ਬਚਪਨ ਤੋਂ ਹੀ ਅਜਿਹੀ ਸੋਚ ਵਿਚਾਲੇ ਰਹੇ ਹਾਂ, ਜਿਸ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਪੜ੍ਹ-ਲਿਖ ਕੇ ਇੱਕ ਲੜਕੀ ਹੀ ਅਧਿਆਪਕ ਜਾਂ ਡਾਕਟਰ ਦਾ ਮੁਕਾਮ ਹਾਸਲ ਕਰ ਸਕਦੀ ਹੈ। ਮਨੀਸ਼ਾ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਦੀ ਪੁਰਖੀ ਮਾਨਸਿਕਤਾ ਨੂੰ ਬਦਲਣ ਅਤੇ ਔਰਤਾਂ ਨੂੰ ਬਰਾਬਰੀ ਦੇਣ ਲਈ ਕੰਮ ਕਰਨ ਦਾ ਇਰਾਦਾ ਰੱਖਦੀ ਹੈ।

ਮਨੀਸ਼ਾ ਰੋਪੇਟਾ ਸਿੰਧ ਦੇ ਇੱਕ ਮੱਧ ਵਰਗ ਪਰਿਵਾਰ ਨਾਲ ਸਬੰਧਿਤ ਹੈ। ਉਸ ਦਾ ਕਹਿਣਾ ਹੈ ਕਿ ਇਸ ਪਿਛੋਕੜ ਕਰਕੇ ਉਹ ਹਮੇਸ਼ਾ ਸੁਣਦੀ ਸੀ ਕਿ ਚੰਗੇ ਘਰਾਂ ਦੀਆਂ ਕੁੜੀਆਂ ਪੁਲਿਸ ਵਰਗੇ ਕਿੱਤੇ ਵਿੱਚ ਨਹੀਂ ਜਾਂਦੀਆਂ। ਮਨੀਸ਼ਾ ਦਾ ਕਹਿਣਾ ਹੈ ਕਿ ਉਹ ਇਸ ਸੋਚ ਨੂੰ ਤੋੜਨਾ ਚਾਹੁੰਦੀ ਹੈ। ਮਨੀਸ਼ਾ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਔਰਤਾਂ ਪੁਲਿਸ ਵਿੱਚ ਭਰਤੀ ਹੋਣ। ਉਹ ਮਹਿਸੂਸ ਕਰਦੀ ਹੈ ਕਿ ਸਮਾਜ ਨੂੰ ‘ਔਰਤਾਂ ਦੇ ਰਾਖਿਆਂ’ ਦੀ ਬਹੁਤ ਲੋੜ ਹੈ।

ਮਨੀਸ਼ਾ ਰੋਪੇਟਾ ਪਾਕਿਸਤਾਨ
ਮਨੀਸ਼ਾ ਰੋਪੇਟਾ ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂ ਆਬਾਦੀ ਵਿੱਚੋਂ ਡਿਪਟੀ ਸੁਪਰਡੈਂਟ ਆਫ਼ ਪੁਲਿਸ ਬਣੀ।

ਮਨੀਸ਼ਾ ਰੋਪੇਟਾ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀ ਬਣ ਕੇ ਉਸ ਨੇ ਉਨ੍ਹਾਂ ਰਿਸ਼ਤੇਦਾਰਾਂ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਜੋ ਸੋਚਦੇ ਸਨ ਕਿ ਉਹ ਇਸ ਮੁਕਾਮ ਤੱਕ ਨਹੀਂ ਪਹੁੰਚ ਸਕੇਗੀ। ਮਨੀਸ਼ਾ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਰਿਸ਼ਤੇਦਾਰਾਂ ਨੂੰ ਗਲਤ ਸਾਬਤ ਕੀਤਾ ਹੈ, ਇਹ ਬਹੁਤ ਖੁਸ਼ੀ ਦੀ ਗੱਲ ਹੈ।

ਹਾਲਾਂਕਿ ਪਾਕਿਸਤਾਨ ‘ਚ ਪਹਿਲਾਂ ਵੀ ਘੱਟ ਗਿਣਤੀ ਹਿੰਦੂ ਭਾਈਚਾਰੇ ਦੀਆਂ ਔਰਤਾਂ ਪੁਲਿਸ ‘ਚ ਭਰਤੀ ਹੋ ਚੁੱਕੀਆਂ ਹਨ ਪਰ ਉਹ ਸੀਨੀਅਰ ਅਧਿਕਾਰੀ ਬਣ ਕੇ ਫੋਰਸ ‘ਚ ਭਰਤੀ ਹੋਣ ਵਾਲੀ ਪਹਿਲੀ ਮਹਿਲਾ ਹੈ।