ਦਿੱਲੀ ਪੁਲਿਸ ਨੇ ਪਰਿਕਰਮਾ ਦਿਤੀ ਗੁਰੂ ਬੰਗਲਾ ਸਾਹਬ ਦੇ ਪ੍ਰਤੀ ਗੁਣਕਾਰੀ ਵਿਚਾਰ ਕੀਤੇ ਗਏ

164
ਦਿੱਲੀ ਪੁਲਿਸ ਨੇ ਪਰਿਕਰਮਾ ਦਿਤੀ ਗੁਰੂ ਬੰਗਲਾ ਸਾਹਬ ਦੇ ਪ੍ਰਤੀ ਗੁਣਕਾਰੀ ਵਿਚਾਰ ਕੀਤੇ ਗਏ

ਦਿੱਲੀ ਪੁਲਿਸ ਦੀਆਂ ਦਰਜਨਾਂ ਮੋਟਰ ਸਾਈਕਲ ਅਤੇ ਕਾਰਾਂ ਦਾ ਕਾਫਿਲਾ ਐਤਵਾਰ ਨੂੰ ਜਿਸ ਢੰਗ ਨਾਲ ਜੈ ਸਿੰਘ ਰੋਡ ਅਤੇ ਅਸ਼ੋਕਾ ਰੋਡ ਤੋਂ ਲੰਘਿਆ, ਉਹ ਦ੍ਰਿਸ਼ ਦੇਖਣ ਲਾਇਕ ਸੀ। ਹੌਲੀ ਰਫ਼ਤਾਰ ਅਤੇ ਦਿਨ ਵਿੱਚ ਵੀ ਔਨ ਗੱਡੀਆਂ ਦੀਆਂ ਹੈੱਡ ਲਾਈਟਜ਼ ਦੇ ਨਾਲ ਅਨੁਸ਼ਾਸਨ ਦੇ ਨਾਲ ਗਤੀ ਨੂੰ ਬਰਾਬਰ ਰੱਖਦੇ ਜਾਂਦੇ ਵਾਹਨ ਕਿਸੇ ਪੁਲਿਸ ਕਾਰਵਾਈ ਦਾ ਹਿੱਸਾ ਨਹੀਂ ਸਨ, ਬਲਕਿ ਆਸਥਾ ਅਤੇ ਸ਼ਰਧਾ ਨਾਲ ਭਰਪੂਰ ਉਸ ਰਵਾਇਤ ਅਤੇ ਸੰਸਥਾ ਪ੍ਰਤਿ ਧੰਨਵਾਦ ਕਰਨ ਨਿਕਲੇ ਸਨ, ਜਿਸਨੂੰ ਸੈਕੜੇ ਸਾਲ ਪਹਿਲਾਂ ਸਿੱਖਾਂ ਦੇ ਪਹਿਲੇ ਗੁਰੂ ਯਾਨਿ ਗੁਰੂ ਨਾਨਕ ਦੇਵ ਨੇ ਅਰੰਭ ਕੀਤਾ। ਨਵੀਂ ਦਿੱਲੀ ਜਿਲ੍ਹੇ ਦੇ ਡੀ.ਸੀ.ਪੀ. ਦੀ ਅਗਵਾਈ ਵਿੱਚ ਨਿਕਲੇ ਇਸ ਕਾਫਲੇ ਵਿੱਚ ਗੱਡੀਆਂ ਵਿੱਚ ਸਵਾਰ ਅਧਿਕਾਰੀ ਅਤੇ ਜਵਾਨ ਦਰਅਸਲ ਦਿੱਲੀ ਦੇ ਉਸ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਦੀ ਪਰਿਕਰਮਾ ਕਰਨ ਨਿਕਲੇ ਸਨ, ਜਿੱਥੋਂ ਆਲਮੀ ਮਹਾਮਾਰੀ ਕੋਵਿਡ 19 ਖਿਲਾਫ ਜੰਗ ਵਿੱਚ ਖ਼ਾਸ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਗੁਰਦੁਆਰੇ ਤੋਂ ਤਕਰੀਬਨ ਰੋਜਾਨਾ 75 ਹਜ਼ਾਰ ਲੋਕਾਂ ਲਈ ਖਾਣਾ (ਲੰਗਰ / ਪ੍ਰਸ਼ਾਦ) ਵਰਤਾਇਆ ਜਾਂਦਾ ਹੈ।

ਦਿੱਲੀ ਪੁਲਿਸ ਨੇ ਪਰਿਕਰਮਾ ਦਿਤੀ ਗੁਰੂ ਬੰਗਲਾ ਸਾਹਬ ਦੇ ਪ੍ਰਤੀ ਗੁਣਕਾਰੀ ਵਿਚਾਰ ਕੀਤੇ ਗਏ

ਦਿੱਲੀ ਸਿੱਖ ਗੁਰੂ ਮੈਨੇਜਮੈਂਟ ਕਮੇਟੀ (ਡੀਐੱਸਜੀਐੱਮਸੀ) ਦੀ ਦੇਖਰੇਖ ਵਿੱਚ ਚਲਾਏ ਜਾ ਰਹੇ ਗੁਰਦੁਆਰਾ ਬੰਗਲਾ ਸਾਹਿਬ ਦੇਸ਼ ਨੇ ਉਨ੍ਹਾਂ ਚੋਣਵੇਂ ਵਿਸ਼ਾਲ ਗੁਰਦੁਆਰਿਆਂ ਦੀ ਫੈਹਰਿਸ਼ਤ ਵਿੱਚ ਸ਼ਾਮਲ ਹੈ, ਜਿੱਥੇ ਕਿਸੇ ਵੀ ਦਿਨ ਅਤੇ ਕਿਸੇ ਵੀ ਸਮੇਂ ਪਹੁੰਚੇ ਸ਼ਰਧਾਲੂਆਂ ਦੇ ਪੇਟ ਭਰਨ ਦਾ ਇੰਤਜਾਮ ਹੁੰਦਾ ਹੈ। ਇੱਥੇ ਹਰ ਉਸ ਸ਼ਖਸ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਭਰਪੇਟ ਖਾਣਾ ਮਿਲਦਾ ਹੈ, ਭਾਵੇਂ ਉਹ ਕਿਸੇ ਵੀ ਧਰਮ ਵਿੱਚ ਆਸਥਾ ਰੱਖਦਾ ਹੈ। ਦਿੱਲੀ ਦੇ ਕਨੌਟ ਪਲੇਸ ਦੇ ਬਾਬਾ ਖੜਕ ਸਿੰਘ ਮਾਰਗ, ਅਸ਼ੋਕਾ ਰੋਡ, ਜੈ ਸਿੰਘ ਰੋਡ ਅਤੇ ਹਨੂੰਮਾਨ ਰੋਡ ਖੇਤਰ ਨਾਲ ਘਿਰਿਆ ਗੁਰੂ ਬੰਗਲਾ ਸਾਹਿਬ ਸਿੱਖਾਂ ਦਾ ਅੱਠਵੇਂ ਗੁਰੂ, ਗੁਰੂ ਹਰ ਕ੍ਰਿਸ਼ਨ ਜੀ ਦਾ ਅਰਦਾਸ ਸਥਲ ਹੈ। ਨੋਵੇਲ ਕੋਰੋਨਾ ਵਾਇਰਸ ਦੇ ਪ੍ਰਕੋਪ ਦੀ ਸ਼ੁਰੂਆਤ ਤੋਂ ਬਾਅਦ ਲੱਖਾਂ ਜ਼ਰੂਰਤਮੰਦ ਖਾਣੇ ਦੀ ਵਿਵਸਥਾ ਸੇਵਾਦਾਰਾਂ ਅਤੇ ਸ਼ਰਧਾਲੂਆਂ ਦੀ ਮਦਦ ਨਾਲ ਕੀਤੀ ਜਾਂਦੀ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇੱਥੇ ਲਗਾਤਾਰ ਖਾਣੇ ਦੇ ਪੈਕੇਟ ਬਣਾ ਕੇ ਲੋਕਾਂ ਤੱਕ ਪਹੁੰਚਾਏ ਜਾ ਰਹੇ ਹਨ ਜਿਨ੍ਹਾਂ ਲਈ ਲੌਕਡਾਊਨ ਦੌਰਾਨ ਪੇਟ ਭਰਨ ਦਾ ਜ਼ਰੀਆ ਜਾਂ ਇੰਤਜਾਮ ਨਹੀਂ ਹੈ।

ਦਿੱਲੀ ਪੁਲਿਸ ਨੇ ਪਰਿਕਰਮਾ ਦਿਤੀ ਗੁਰੂ ਬੰਗਲਾ ਸਾਹਬ ਦੇ ਪ੍ਰਤੀ ਗੁਣਕਾਰੀ ਵਿਚਾਰ ਕੀਤੇ ਗਏ

ਦਿੱਲੀ ਪੁਲਿਸ ਨੇ ਕਿਹਾ ਕਿ ਐਤਵਾਰ ਨੂੰ ਗੁਰਦੁਆਰਾ ਦੀ ਪਰਿਕਰਮਾ ਕਰਨਾ ਇਸ ਪਵਿੱਤਰ ਅਸਥਾਨ ਅਤੇ ਇੱਥੋਂ ਕੀਤੀ ਜਾਂਦੇ ਸਮਾਜ ਕਲਿਆਣ ਦੇ ਕਾਰਜਾਂ ਪ੍ਰਤੀ ਸਨਮਾਨ ਜ਼ਾਹਿਰ ਕਰਨ ਦਾ ਤਰੀਕਾ ਹੈ। ਗੁਰਦੁਆਰਾ ਬੰਗਲਾ ਸਾਹਿਬ ਦੀ ਪਰਿਕਰਮਾ ਦੌਰਾਨ ਕੁਝ ਸਮੇਂ ਲਈ ਗੁਰਦੁਆਰੇ ਦੀ ਡਿਓਢੀ ‘ਤੇ ਆਸਥਾ ਪ੍ਰਗਟ ਕਰਨ ਲਈ ਰੁਕੇ ਸੀਨੀਅਰ ਅਧਿਰਾਕੀਆਂ ਦਾ ਦਿੱਲੀ ਸਿੱਖ ਮੈਨੇਜਮੈਂਟ ਕਮੇਂਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਵਾਗਤ ਕੀਤੀ ਅਤੇ ਇਸ ਸਮੇਂ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦਾ ਵੀ ਪਾਲਣਾ ਕੀਤੀ ਗਈ। ਅਧਿਕਾਰੀਆਂ ਨੇ ਆਸ ਜਤਾਈ ਕਿ ਗੁਰਦੁਆਰੇ ਵੱਲੋਂ ਮੁਸੀਬਤ ਦੀ ਇਸ ਘੜਈ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਰੂਰਤਮੰਦਾਂ ਦੀ ਮਦਦ ਲਈ ਪਹਿਲੇ ਸਿੱਖ ਗੁਰੂ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਮਾਰਗ ‘ਤੇ ਚਲਦਿਆਂ ਸੇਵਾ ਕਰਦੀ ਰਹੇਗੀ। ਗੁਰਦੁਆਰਾ ਬੰਗਲਾ ਸਾਹਿਬ ਦੀ ਪਰਿਕਰਮਾ ਵਿੱਚ ਨਵੀਂ ਦਿੱਲੀ ਦੇ ਗਸ਼ਤੀ ਵਾਹਨ, ਮੋਟਰ ਸਾਈਕਲ, ਕੋਵਿਡ ਮੋਟਰ ਸਾਈਕਲ ਸ਼ਾਮਲ ਸਨ।

ਸ਼੍ਰੀ ਬੰਗਲਾ ਸਾਹਿਬਾ ਦਾ ਇਤਿਹਾਸ:

17ਵੀਂ ਸਦੀ ਵਿੱਚ ਰਾਜਾ ਜੈ ਸਿੰਘ ਨੇ ਆਪਣਾ ਵਿਸ਼ਾਲ ਬੰਗਲਾ ਸਿਖਾਂ ਦਾ ਅੱਠਵੇਂ ਗੁਰੂ, ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਸਮਰਪਿਤ ਕੀਤਾ। ਉਸ ਸਮੇਂ ਇੱਥੇ ਪਾਣੀ ਦੇ ਸਰੋਤ ਦੇ ਰੂਪ ਵਿੱਚ ਖੂਹ ਸੀ ਜੋ ਹੁਣ ਵਿਸ਼ਾਲ ਅਤੇ ਸ਼ਾਨਦਾਰ ਸਰੋਵਰ ਦੀ ਦੇ ਤੌਰ ‘ਤੇ ਵਿਕਸਿਤ ਹੋ ਚੁੱਕਾ ਹੈ। ਮੰਨਿਆ ਜਾਂਦਾ ਹੈ ਉਸ ਸਮੇਂ ਚੇਚਕ ਅਤੇ ਹੈਜੇ ਨੇ ਮਹਾਮਾਰੀ ਦਾ ਰੂਪ ਧਾਰ ਲਿਆ ਸੀ, ਇੱਥੇ ਹੀ ਗੁਰੂ ਹਰ ਕ੍ਰਿਸ਼ਨ ਕਈ ਮਰੀਜਾਂ ਦੀ ਸੇਵਾ ਕਰਦੇ ਸਨ ਅਤੇ ਖੂਹ ਦਾ ਤਾਜਾ ਪਾਣੀ ਉਨ੍ਹਾਂ ਨੂੰ ਪਿਲਾਉਂਦੇ ਸਨ। ਤਦੋਂ ਤੋਂ ਇਸ ਅਸਥਾਨ ਦੀ ਇਹ ਮਾਨਤਾ ਹੋ ਗਈ ਕਿ ਇੱਥੇ ਆਉਣ, ਅਸ਼ਨਾਨ ਕਰਨ ਅਤੇ ਜਲ ਗ੍ਰਹਿਣ ਕਰਨ ‘ਤੇ ਰੋਗੀ ਸਿਹਤਯਾਬ ਹੋ ਜਾਂਦੇ ਹਨ। ਰਾਜਾ ਜੈ ਸਿੰਘ ਨੇ ਪ੍ਰਭਾਵਿਤ ਹੋ ਕੇ ਆਪਣਾ ਬੰਗਲਾ ਗੁਰੂ ਹਰ ਕ੍ਰਿਸ਼ਨ ਜੀ ਨੂੰ ਸਮਰਪਿਤ ਕਰ ਦਿੱਤਾ। ਰੋਗੀਆਂ ਦੀ ਸੇਵਾ ਕਰਦਿਆਂ ਖੁਦ ਗੁਰੂ ਹਰ ਕ੍ਰਿਸ਼ਨ ਜੀ ਨੂੰ ਵੀ ਚੇਚਕ ਹੋ ਗਈ। ਮੰਨਿਆ ਜਾਂਦਾ ਹੈ ਕਿ ਇਸੇ ਕਾਰਨ 30 ਮਾਰਚ 1664 ਉਹ ਜੋਤੀ ਜੋਤ ਸਮਾ ਗਏ।

ਦਿੱਲੀ ਪੁਲਿਸ ਨੇ ਪਰਿਕਰਮਾ ਦਿਤੀ ਗੁਰੂ ਬੰਗਲਾ ਸਾਹਬ ਦੇ ਪ੍ਰਤੀ ਗੁਣਕਾਰੀ ਵਿਚਾਰ ਕੀਤੇ ਗਏ

ਗੁਰੂਆਂ ਦੀਆਂ ਵਿਸ਼ੇਸ਼ਤਾਵਾਂ:

ਸਮਾਂ ਬੀਤਣ ਦੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਦਾ ਵਿਕਾਸ ਹੁੰਦਾ ਗਿਆ। ਸਫੇਦ ਪੱਥਰਾਂ ਨਾਲ ਉਸਾਰੇ ਅਤੇ ਸੋਨੇ ਦੇ ਸਿਖਰ ਗੁੰਬਦ ਦੇ ਦੂਰ ਤੋਂ ਹੀ ਦਰਸ਼ਨ ਹੁੰਦੇ ਹਨ। ਇਸ ਅਸਥਾਨ ਦੇ ਅੰਦਰ ਵੀ ਸੋਨੇ ਦੇ ਪਤਰਿਆਂ ਨਾਲ ਖੂਬਸੂਰਤ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਗੁਰਦੁਆਰਾ ਬੰਗਲਾ ਸਾਹਿਬ ਕਾਂਪਲੈਕਸ ਵਿੱਚ ਧਾਰਮਿਕ ਆਸਥਾ, ਪਰੰਪਰਾ ਅਤੇ ਆਧੁਨਿਕਤਾ ਦਾ ਗ਼ਜ਼ਬ ਸੁਮੇਲ ਹੈ। ਆਧੁਨਿਕ ਅਤੇ ਓਪਨ ਰਸੋਈ ਘਰ ਵਿੱਚ ਬਹੁਤ ਸਾਰੇ ਸਾਫ਼ ਸੁਥਰੇ ਢੰਗ ਨਾਲ ਸੇਵਾਦਾਰ ਅਤੇ ਸ਼ਰਧਾਲੂ ਮਿਲਕੇ ਲੰਗਰ ਤਿਆਰ ਕਰਦੇ ਹਨ ਜੋ 24 ਘੰਟੇ ਚੱਲਦਾ ਹੈ। ਜ਼ਮੀਨ ‘ਤੇ ਹੀ ਬੈਠਕੇ ਰਵਾਇਤੀ ਢੰਗ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛੱਕਿਆ ਜਾਂਦਾ ਹੈ ਪਰ ਸੈਕੜੇ ਲੋਕਾਂ ਨੂੰ ਇੱਕ ਵੇਲੇ ਲੰਗਰ ਕਰਾਉਣ ਲਈ ਬਣਿਆ ਇਹ ਏਸੀ ਲੰਗਰ ਹਾਲ ਹੈ। ਬਜੁਰਗ ਜਾਂ ਕਿਸੇ ਕਾਰਨ ਜ਼ਮੀਨ ‘ਤੇ ਬੈਠਣਾ ਜੇਕਰ ਕਿਸੇ ਲਈ ਅਸੰਭਵ ਹੋਵੇ ਤਾਂ ਉਨ੍ਹਾਂ ਲੋਕਾਂ ਲਈ ਬੈਠਣ ਦੀ ਵੱਖਰਾ ਇੰਤਜਾਮ ਹੈ। ਹਰ ਬਾਰ ਪੰਗਤ ਦੇ ਉੱਠਣ ‘ਤੇ ਆਧੁਨਿਕ ਮਸ਼ੀਨਾਂ ਨਾਲ ਇੱਥੇ ਸਫਾਈ ਹੁੰਦੀ ਹੈ।

ਗੁਰੂ ਬੰਗਲਾ ਸਾਹਿਬ ਕਾਂਪਲੈਕਸ ਵਿੱਚ ਸ਼ਾਨਦਾਰ ਸਰਾਂ (ਧਰਮਸ਼ਾਲਾ) ਹੈ, ਜਿੱਥੇ ਦੂਰ-ਦੁਰਾਡੇ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਠਹਿਰਣ ਦਾ ਪ੍ਰਬੰਧ ਹੈ। ਸਰੋਵਰ ਦੀ ਸਫਾਈ ਦਾ ਪੂਰਾ ਖ਼ਿਆਲ ਰੱਖਣਾ ਅਧੁਨਿਕ ਤਕਨੀਕ ਦਾ ਸਹਾਰਾ ਲਿਆ ਜਾਂਦਾ ਹੈ। ਮੁੱਢਲੀ ਡਾਕਟਰੀ ਸਹਾਇਤਾ ਲਈ ਡਿਸਪੈਂਸਰੀ ਵੀ ਹੈ।