ਤੇਲੰਗਾਨਾ ਪੁਲਿਸ ਦੇ 144 ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਡੀਐੱਸਪੀ ਬਣਾਇਆ ਗਿਆ ਹੈ

10

ਤੇਲੰਗਾਨਾ ਰਾਜ ਦੇ ਗਠਨ ਦੇ ਦਸ ਸਾਲ ਪੂਰੇ ਹੋਣ “ਤੇ ਮਨਾਏ ਜਾ ਰਹੇ ਜਸ਼ਨਾਂ ਦੇ ਮੱਦੇਨਜ਼ਰ ਕਈ ਪੁਲਿਸ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ। ਇਸ ਸਬੰਧ ਵਿੱਚ ਸਰਕਾਰ ਦੇ ਤਾਜ਼ਾ ਹੁਕਮਾਂ ਵਿਚ ਤੇਲੰਗਾਨਾ ਪੁਲਿਸ ਵਿੱਚ ਤਾਇਨਾਤ 144 ਪੁਲਿਸ ਇੰਸਪੈਕਟਰਾਂ ਨੂੰ ਡਿਪਟੀਸੁਪਰਡੈਂਟ ਆਫ਼ ਪੁਲਿਸ (ਡੀਐੱਸਪੀ) ਦੇ ਅਹੁਦੇ “ਤੇ ਤਰੱਕੀ ਦਿੱਤੀ ਗਈ ਹੈ।

ਇੱਕ ਟ੍ਵੀਟ ਸੁਨੇਹੇ ਵਿੱਚ ਇਹ ਜਾਣਕਾਰੀ ਦਿੰਦਿਆਂ ਤੇਲੰਗਾਨਾ ਪੁਲਿਸ ਦੇ ਡਾਇਰੈਕਟਰ ਜਨਰਲ (ਤੇਲੰਗਾਨਾ ਡੀਜੀਪੀ) ਅੰਜਨੀ ਕੁਮਾਰ ਨੇ
ਤਰੱਕੀ ਪ੍ਰਾਪਤ ਅਧਿਕਾਰੀਆਂ ਨੂੰ ਵਧਾਈ ਅਤੇ ਸ਼ੁਭ-ਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਤੇਲੰਗਾਨਾ ਦੇ ਗਠਨ ਦੇ 10ਵੇਂ ਸਾਲ ਦੀ ਖੁਸ਼ੀ ਵਿੱਚ
ਮਨਾਏ ਜਾ ਰਹੇ ਜਸ਼ਨਾਂ ਦੌਰਾਨ ਇਸ ਫੈਸਲੇ ਲਈ ਸਰਕਾਰ ਦਾ ਧੰਨਵਾਦ ਕੀਤਾ।

ਤੇਲੰਗਾਨਾ ਰਾਜ 2 ਜੂਨ 2014 ਨੂੰ ਬਣਾਇਆ ਗਿਆ ਸੀ। ਅਗਲੇ ਸਾਲ ਦਸ ਸਾਲ ਹੋ ਜਾਣਗੇ। ਤੇਲੰਗਾਨਾ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ
ਇਹ ਆਂਧਰਾ ਪ੍ਰਦੇਸ਼ ਰਾਜ ਦਾ ਹਿੱਸਾ ਹੁੰਦਾ ਸੀ।