ਜਦੋਂ ਬਿਮਾਰੀ ਬੱਚੀ ਨੂੰ ਸੀਆਰਪੀਐੱਫ ਜਵਾਨਾਂ ਨੇ ਹਸਪਤਾਲ ਪਹੁੰਚਾਇਆ

280
ਸੀਆਰਪੀਐੱਫ
ਬੀਜਾਪੁਰ ਵਿੱਚ ਇੱਕ ਪਿਤਾ ਬਿਮਾਰ ਧੀ ਨੂੰ ਪਿੱਠ 'ਤੇ ਲੱਦਣ ਨੂੰ ਮਜਬੂਰ

ਦੂਜਿਆਂ ਦੇ ਦਰਦ ਨੂੰ ਸਮਝਣ ਅਤੇ ਉਸ ਨੂੰ ਘੱਟ ਕਰਨ ਵਿੱਚ ਕਦੇ-ਕਦੇ ਥੋੜ੍ਹੀ ਸੰਵੇਦਨਸ਼ੀਲਤਾ ਵੀ ਬਹੁਤ ਕੰਮ ਆਉਂਦੀ ਹੈ। ਇੰਨਾ ਹੀ ਨਹੀਂ ਕਦੇ ਤਾਂ ਇਹ ਇਨਸਾਨੀ ਰਵੱਈਆ ਮੌਤ ਨੂੰ ਵੀ ਹਰਾ ਦਿੰਦਾ ਹੈ। ਕੁਝ ਅਜਿਹਾ ਹੀ ਹੋਇਆ ਨਕਸਲੀਆਂ ਦੇ ਗੜ੍ਹ ਬਣੇ ਭਾਰਤ ਦੇ ਸੂਬੇ ਛੱਤੀਸਗੜ੍ਹ ਦੇ ਬੀਜਾਪੁਰ ਵਿੱਚ। ਇਸ ਘਟਨਾ ਵਿੱਚ ਹੀਰੋ ਬਣੇ ਉਹੀ ਕੇਂਦਰੀ ਰਿਜ਼ਰਵ ਫੋਰਸ (ਸੀਆਰਪੀਐੱਫ) ਦੇ ਜਵਾਨ ਜੋ ਇੱਥੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਨਕਸਲੀਆਂ ਨਾਲ ਮੁਕਾਬਲਾ ਕਰ ਰਹੇ ਹਨ।

 

ਸੀਆਰਪੀਐੱਫ
ਚਾਦਰ ਵਿੱਚ ਸਿਮਟੀ ਧੀ

ਜੋ ਵੀ ਇਨ੍ਹਾਂ ਤਸਵੀਰਾਂ ਅਤੇ ਹਾਲਾਤ ਬਾਰੇ ਜਾਨ ਰਿਹਾ ਹੋਵੇਗਾ ਉਹ ਪੱਕੇ ਤੌਰ ‘ਤੇ ਪ੍ਰੇਸ਼ਾਨ ਹੋਇਆ ਹੋਵੇਗਾ। ਸ਼ਾਇਦ ਤੁਹਾਨੂੰ ਵੀ ਇਨ੍ਹਾਂ ਤਸਵੀਰਾਂ ਵਿੱਚ ਬੀਜਾਪੁਰ ਦੇ ਉਸ ਗਰੀਬ ਦੀ ਮਜਬੂਰੀ ਅਤੇ ਦਰਦ ਦਿਖਾਈ ਦੇਵੇਗਾ, ਪ੍ਰੇਸ਼ਾਨ ਕਰੇਗਾ ਜੋ ਪਿਤਾ ਆਪਣੀ ਬਿਮਾਰ ਬੇਟੀ ਨੂੰ ਕਿਸੇ ਸਾਮਾਨ ਵਾਂਗ ਲੱਦਣ ਨੂੰ ਮਜਬੂਰ ਹੈ। ਸੋਚੋ ਜੇ ਇਹ ਤਸਵੀਰਾਂ ਹੀ ਦਰਦਨਾਕ ਹਨ ਤਾਂ ਇਨ੍ਹਾਂ ਹਾਲਾਤ ਦਾ ਚਸ਼ਮਦੀਦ ਬਣਨਾ ਕਿੰਨਾ ਤਕਲੀਫ ਵਾਲਾ ਹੋਵੇਗਾ।

ਸੀਆਰਪੀਐੱਫ
ਪਰ ਰਾਹ ਵਿੱਚ ਸੀਆਰਪੀਐੱਫ ਜਵਾਨਾਂ ਨੇ ਉਨ੍ਹਾਂ ਦਾ ਮਦਦ ਕੀਤੀ

ਬਿਮਾਰ ਧੀ ਚੱਲਣ ਵਿੱਚ ਵੀ ਅਸਮਰੱਥ ਸੀ। ਤਕਰੀਬਨ ਅੱਧੀ ਬੇਹੋਸ਼ੀ ਦੀ ਹਾਲਤ ਵਿੱਚ ਨਾ ਤਾਂ ਆਲੇ-ਦੁਆਲੇ ਡਾਕਟਰੀ ਸਹੂਲਤ ਸੀ ਅਤੇ ਨਾ ਹੀ ਕੋਈ ਗੱਡੀ ਜਿਸ ਨਾਲ ਹਸਪਤਾਲ ਲਿਜਾਇਆ ਜਾ ਸਕੇ। ਧੀ ਨੂੰ ਬਚਾਉਣ ਲਈ ਹਸਪਤਾਲ ਪਹੁੰਚਾਉਣਾ ਜ਼ਰੂਰੀ ਸੀ। ਇਸ ਲਈ ਪਰਿਵਾਰ ਨੇ ਡੰਡੇ ਦੀ ਚਾਦਰ ਦੇ ਦੋਵੇਂ ਸਿਰਿਆਂ ਨੂੰ ਬੰਨ ਕੇ ਧੀ ਨੂੰ ਉਸ ਵਿੱਚ ਪਾ ਦਿੱਤਾ ਅਤੇ ਸਾਮਾਨ ਵਾਂਗ ਢੋਹ ਕੇ ਚੱਲ ਪਿਆ। ਇਸ ਮਜਬੂਰ ਤੇ ਗਰੀਬ ਪਰਿਵਾਰ ਦੀ ਕੋਈ ਮਦਦ ਕਰਨ ਵਾਲਾ ਨਹੀਂ ਸੀ। ਜੋ ਰਾਹ ਤੋਂ ਗੁਜ਼ਰੇ ਉਨ੍ਹਾਂ ਨੇ ਕਿਸੇ ਤਰੀਕੇ ਦੀ ਕੋਈ ਮਦਦ ਨਹੀਂ ਕੀਤੀ। ਉਸੇ ਰਾਹ ਤੋਂ ਗੁਜ਼ਰ ਰਹੇ ਸੀਆਰਪੀਐੱਫ ਦੇ ਜਵਾਨਾਂ ਤੋਂ ਰਿਹਾ ਨਹੀਂ ਗਿਆ। ਇਹ ਜਵਾਨ ਸਨ ਸੀਆਰਪੀਐੱਫ ਦੀ 168ਵੀਂ ਬਟਾਲੀਅਨ ਦੇ। ਬਿਮਾਰ ਕੁੜੀ ਨੂੰ ਅਜਿਹੀ ਹਾਲਤ ਵਿੱਚ ਦੇਖ ਕੇ ਉਹ ਨੇ ਬਿਨਾਂ ਵਕਤ ਗੁਆਏ ਮਦਦ ਨੂੰ ਤਿਆਰ ਹੋਏ। ਉਨ੍ਹਾਂ ਨੇ ਫੌਰਨ ਛੋਟੀ ਬੱਚੀ ਅਤੇ ਉਸ ਦੇ ਪਰਿਵਾਰ ਨੂੰ ਗੱਡੀ ਵਿੱਚ ਸਵਾਰ ਕੀਤਾ ਅਤੇ ਨਜ਼ਦੀਕ ਦੇ ਹਸਪਤਾਲ ਵਿੱਚ ਪਹੁੰਚਾਇਆ। ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਕਾਫੀ ਟਰੈਂਡ ਕੀਤੀਆਂ।

ਸੀਆਰਪੀਐੱਫ
ਬਿਮਾਰ ਧੀ ਨੂੰ ਸੀਆਰਪੀਐੱਫ ਜਵਾਨਾਂ ਨੇ ਹਸਪਤਾਲ ਪਹੁੰਚਾਇਆ

ਇਸ ਦੇ ਨਾਲ ਹੀ ਮਸ਼ਹੂਰ ਹੋਈ ਉਨ੍ਹਾਂ ਸੀਰਆਪੀਐੱਫ ਜਵਾਨਾਂ ਦੀ ਸੰਵੇਦਨਸ਼ੀਲਤਾ ਅਤੇ ਇਨਸਾਨੀਅਤ ਦਾ ਫਰਜ਼ ਜੋ ਉਨ੍ਹਾਂ ਨੂੰ ਦੁਆਵਾ ਅਤੇ ਵਰਦੀ ਨੂੰ ਸਨਮਾਨ ਦਿਵਾ ਰਿਹਾ ਹੈ।