ਸੋਨਾਲੀ ਮਿਸ਼ਰਾ ਬੀਐੱਸਐੱਫ ਦਾ ਪੰਜਾਬ ਫ੍ਰੰਟੀਅਰ ਸੰਭਾਲਣ ਵਾਲੀ ਪਹਿਲੀ ਮਹਿਲਾ ਆਈ.ਜੀ.

95
ਸੀਨੀਅਰ ਅਧਿਕਾਰੀ ਸੋਨਾਲੀ ਮਿਸ਼ਰਾ
ਸੀਨੀਅਰ ਅਧਿਕਾਰੀ ਸੋਨਾਲੀ ਮਿਸ਼ਰਾ

ਭਾਰਤੀ ਪੁਲਿਸ ਸੇਵਾ ਦੀ ਇੱਕ ਸੀਨੀਅਰ ਅਧਿਕਾਰੀ ਸੋਨਾਲੀ ਮਿਸ਼ਰਾ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਲਈ ਪਾਕਿਸਤਾਨ ਨਾਲ ਲਗਦੀ ਪੰਜਾਬ ਸਰਹੱਦ ਦੀ ਸੁਰੱਖਿਆ ਦਾ ਜਿੰਮਾ ਸੰਭਾਲਣਗੇ। ਉਹ ਪਹਿਲੀ ਮਹਿਲਾ ਅਧਿਕਾਰੀ ਹੋਵੇਗੀ ਜੋ ਪੰਜਾਬ ਫ੍ਰੰਟੀਅਰ ਨੂੰ ਬਤੌਰ ਇੰਸਪੈਕਟਰ ਜਨਰਲ (ਆਈਜੀ) ਕਮਾਨ ਸੰਭਾਲੇਗੀ। ਸੋਨਾਲੀ ਮਿਸ਼ਰਾ ਇਸ ਸਮੇਂ ਸਰਹੱਦੀ ਸੁਰੱਖਿਆ ਬਲ (ਬੀਐੱਸਐੱਫ) ਦੇ ਇੰਟੈਲੀਜੈਂਸ ਸੈਕਸ਼ਨ ਵਿੱਚ ਹੈ, ਜਿਸ ਨੂੰ ‘ਜੀ ਸ਼ਾਖਾ’ ਵੀ ਕਿਹਾ ਜਾਂਦਾ ਹੈ।

ਭਾਰਤੀ ਪੁਲਿਸ ਸੇਵਾ ਦੀ ਮੱਧ ਪ੍ਰਦੇਸ਼ ਕੈਡਰ ਦੀ 1993 ਬੈਚ ਦੀ ਅਧਿਕਾਰੀ ਸੋਨਾਲੀ ਮਿਸ਼ਰਾ ਕੋਲ ਇਸ ਤੋਂ ਪਹਿਲਾਂ ਵੀ ਚੁਣੌਤੀਪੂਰਨ ਅਤੇ ਸੰਵੇਦਨਸ਼ੀਲ ਮਾਹੌਲ ਵਿੱਚ ਵੱਖ-ਵੱਖ ਅਸਾਮੀਆਂ ‘ਤੇ ਤਾਇਨਾਤ ਕਰਨ ਦਾ ਤਜ਼ਰਬਾ ਹੈ। ਇਸ ਤੋਂ ਪਹਿਲਾਂ ਆਈਪੀਐੱਸ ਸੋਨਾਲੀ ਮਿਸ਼ਰਾ ਅੱਤਵਾਦ ਤੋਂ ਪ੍ਰਭਾਵਿਤ ਜੰਮੂ-ਕਸ਼ਮੀਰ ਰਾਜ ਵਿੱਚ ਆਈਜੀ ਦੇ ਅਹੁਦੇ ’ਤੇ ਵੀ ਤਾਇਨਾਤ ਰਹੀ ਹੈ। ਕਸ਼ਮੀਰ ਕੰਟ੍ਰੋਲ ਰੇਖਾ ਦੀ ਨਿਗਰਾਨੀ ਹੇਠ ਬਾਰਡਰ ਸਕਿਓਰਿਟੀ ਫੋਰਸ ਦੀ ਤਾਇਨਾਤੀ ਭਾਰਤੀ ਫੌਜ ਦੀ ਓਪ੍ਰੇਸ਼ਨਲ ਕਮਾਂਡ ਅਧੀਨ ਹੁੰਦੀ ਹੈ।

ਸੀਨੀਅਰ ਅਧਿਕਾਰੀ ਸੋਨਾਲੀ ਮਿਸ਼ਰਾ
ਸੀਨੀਅਰ ਅਧਿਕਾਰੀ ਸੋਨਾਲੀ ਮਿਸ਼ਰਾ

ਭਾਰਤ ਅਤੇ ਪਾਕਿਸਤਾਨ ਵਿਚਾਲੇ 553 ਕਿੱਲੋਮੀਟਰ ਦੇ ਸਰਹੱਦੀ ਖੇਤਰ ਦੀ ਰਾਖੀ ਲਈ ਪੰਜਾਬ ਫ੍ਰੰਟੀਅਰ ਜ਼ਿੰਮੇਵਾਰ ਹੈ। ਇਹ ਫ੍ਰੰਟੀਅਰ 1965 ਵਿੱਚ ਬੀਐੱਸਐੱਫ ਦੀ ਸਥਾਪਨਾ ਦੇ ਨਾਲ ਹੀ ਗਠਿਤ ਕੀਤੀ ਗਈ ਸੀ। ਦੋਵਾਂ ਦੇਸ਼ਾਂ ਦਰਮਿਆਨ ਅਟਾਰੀ ਵਾਹਗਾ ਏਕੀਕ੍ਰਿਤ ਪੋਸਟ ਦੇ ਨਾਲ ਭਾਰਤੀ ਕਿਸਾਨਾਂ ਦੇ ਸਰਹੱਦੀ ਖੇਤਰ ਵਿੱਚ ਕੰਡਿਆਲੀ ਤਾਰ ਦੇ ਪਾਰ ਖੇਤਾਂ ਵਿੱਚ ਕੰਮ ਕਰਨ ਦੀਆਂ ਗਤੀਵਿਧੀਆਂ ਵੀ ਇੱਥੇ ਹੁੰਦੀਆਂ ਹਨ। ਇਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਅੰਮ੍ਰਿਤਸਰ-ਲਾਹੌਰ ਦੀ ਉਹੀ ਸਰਹੱਦ ਹੈ, ਜਿੱਥੇ ਦੋਵੇਂ ਦੇਸ਼ਾਂ ਦੇ ਸਰਹੱਦੀ ਗਾਰਡ (ਬੀਐੱਸਐੱਫ ਅਤੇ ਪਾਕਿਸਤਾਨ ਰੇਂਜਰਜ਼) ਸ਼ਾਮ ਨੂੰ ਸੂਰਜ ਡੁੱਬਣ ਵੇਲੇ ਆਪਣੇ ਦੇਸ਼ ਦਾ ਝੰਡਾ ਉਤਾਰਦੇ ਹਨ। ਇਸ ਰਸਮ ਨੂੰ ਵੇਖਣ ਲਈ ਭਾਰੀ ਉਤਸ਼ਾਹ ਨਾਲ ਭਾਰਤ ਅਤੇ ਪਾਕਿਸਤਾਨ ਤੋਂ ਲੋਕ ਵੱਡੀ ਗਿਣਤੀ ਵਿੱਚ ਆਉਂਦੇ ਹਨ।