ਨਕਸਲੀਆਂ ਦੇ ਗੜ੍ਹ ‘ਚ ਇਸ ਤਰ੍ਹਾਂ ਸਕੂਲ ਅਧਿਆਪਕ ਬਣੇ ਸੀਆਰਪੀਐਫ ਦੇ ਜਵਾਨ

329
ਸੀਆਰਪੀਐਫ
ਇਹ ਫੋਟੋ ਧਨਬਾਦ ਦੀ ਹੈ ਜਿੱਥੇ 154 ਬਟਾਲੀਅਨ ਦਾ ਇਹ ਜਵਾਨ ਬੱਚਿਆਂ ਨੂੰ ਪੜ੍ਹਾ ਰਿਹਾ ਹੈ।

ਖੂਨ ਖਰਾਬਾ ਕਰਨ ਵਾਲੇ ਨਕਸਲੀਆਂ ਨਾਲ ਨਿਪਟਣ ਦੇ ਨਾਲ ਨਾਲ ਭਾਰਤ ਦੇ ਝਾਰਖੰਡ ਰਾਜ ਦੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ- CRPF) ਦੇ ਜਵਾਨਾਂ ਨੇ ਹੁਣ ਉਹਨਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਵੀ ਸਾਂਭ ਲਈ ਹੈ ਜਿਹਨਾਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਹੜਤਾਲ ਤੇ ਚਲੇ ਗਏ ਹਨ। ਦੋ ਚਾਰ ਸਕੂਲ ਹੀ ਨਹੀਂ ਬਲਕਿ ਝਾਰਖੰਡ ਰਾਜ ਦੇ 24 ਜ਼ਿਲ੍ਹਿਆਂ ਚੋਂ 18 ਜ਼ਿਲ੍ਹਿਆਂ ਦੇ ਸਕੂਲਾਂ ‘ਚ ਇਹ ਜਵਾਨ ਤੇ ਅਧਿਕਾਰੀ ਬੱਚਿਆਂ ਦੇ ਸਕੂਲਾਂ ‘ਚ ਜਾ ਕੇ ਪੜ੍ਹਾ ਰਹੇ ਹਨ ਜਿੱਥੇ ਜਿੱਥੇ ਸੀਆਰਪੀਐਫ ਦੀ ਤੈਨਾਤੀ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਇਹਨਾਂ ਜਵਾਨਾਂ ਅਤੇ ਅਧਿਕਾਰੀਆਂ ਨੇ ਇਹ ਗੱਲ ਕਹਿ ਦਿੱਤੀ ਕਿ ਉਹ ਇਹਨਾਂ ਬੱਚਿਆਂ ਨੂੰ ਉਦੋਂ ਤਕ ਪੜ੍ਹਾਂਦੇ ਰਹਿਣਗੇ ਜਦੋਂ ਤਕ ਅਧਿਆਪਕਾਂ ਦੀ ਹੜਤਾਲ ਜਾਰੀ ਰਹੇਗੀ ਜਾ ਫੇਰ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਦੂਜਾ ਪ੍ਰਬੰਧ ਨਹੀਂ ਕਰ ਲਿਆ ਜਾਂਦਾ।

ਸੀਆਰਪੀਐਫ
ਇਹ ਫੋਟੋ ਲੋਹਰਦਗਾ ਜਿਲ੍ਹੇ ਦੇ ਚੈਨਪੁਰ ਦੀ ਹੈ ਜਿੱਥੇ 158 ਬਟਾਲੀਅਨ ਦਾ ਇਹ ਜਵਾਨ ਬੱਚਿਆਂ ਨੂੰ ਪੜ੍ਹਾ ਰਿਹਾ ਹੈ।

ਇਹ ਜਵਾਨ ਬੱਚਿਆਂ ਨੂੰ ਆਪਣੀ ਡਿਊਟੀ ਤੇ ਸੀਆਰਪੀਐਫ ਦੇ ਰੁਟੀਨ ਦੇ ਕੰਮ ਖਤਮ ਕਰਨ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਪੜ੍ਹਾਉਂਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੇਸ਼ਕ ਇਹ ਉਹਨਾਂ ਦੇ ਕੰਮ ਦਾ ਹਿੱਸਾ ਨਹੀਂ ਹੈ ਪਰ ਇਸ ਤਰ੍ਹਾਂ ਦੀਆਂ ਕਾਰਗੁਜ਼ਾਰੀਆਂ ਨਾਲ ਨਾ ਸਿਰਫ਼ ਉਹਨਾਂ ਨੂੰ ਮਨੁੱਖੀ ਭਲਾਈ ਦੇ ਕੰਮ ਕਰਕੇ ਖੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ ਬਲਕਿ ਇਸ ਤਰ੍ਹਾਂ ਕਰਨ ਨਾਲ ਖੇਤਰੀ ਲੋਕਾਂ ਦਾ ਸੀਆਰਪੀਐਫ ਤੇ ਭਰੋਸਾ ਵੀ ਵੱਧਦਾ ਹੈ ਜੋ ਉਹਨਾਂ ਦੇ ਕੰਮ ਨੂੰ ਆਸਾਨ ਬਣਾਉਂਦਾ ਹੈ।

ਸੀਆਰਪੀਐਫ
ਇਹ ਫੋਟੋ ਚਕਰਧਰਪੁਰ ਦੀ ਹੈ ਜਿੱਥੇ 68 ਬਟਾਲੀਅਨ ਦਾ ਇਹ ਜਵਾਨ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ।

ਨਕਸਲੀਆਂ ਦਾ ਸਭ ਤੋਂ ਵੱਡਾ ਇਲਾਜ ਹੈ ਜੋ ਸਥਾਨਕ ਲੋਕਾਂ ਦੇ ਦਮ ਤੇ ਜਾਂ ਉਹਨਾਂ ਵੱਲੋਂ ਇਕੱਠੇ ਕਿੱਤੇ ਗਏ ਸਰੋਤਾਂ ਅਤੇ ਸਮਰਥਨ ਤੇ ਆਪਣੀ ਕਾਰਗੁਜ਼ਾਰੀ ਚਲਾਉਂਦੇ ਹਨ।

ਪਹਿਲਾਂ ਤੋਂ ਮਦਦ :

ਨਕਸਲੀ ਖੇਤਰਾਂ ‘ਚ ਮਨੁੱਖੀ ਭਲਾਈ ਦੇ ਵੱਖ ਵੱਖ ਤਰ੍ਹਾਂ ਦੇ ਕੰਮ ਸੀਆਰਪੀਐਫ ਵੱਲੋਂ ਕਿੱਤੇ ਜਾਂਦੇ ਰਹਿੰਦੇ ਹਨ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ‘ਚ ਸੀਆਰਪੀਐਫ ਨੇ ਰਸਮੀ ਤੌਰ ਤੇ ਇੱਕ ਪਹਿਲ 2016 ‘ਚ ਇੱਥੇ ਥਾਂ ਥਾਂ ਲਾਇਬ੍ਰੇਰੀਆਂ ਬਣਵਾ ਕੇ ਸ਼ੁਰੂ ਕੀਤੀ। ਅਜੋਕੇ ਸਮੇਂ ਝਾਰਖੰਡ ‘ਚ 74 ਲਾਇਬ੍ਰੇਰੀਆਂ ਸੀਆਰਪੀਐਫ ਦੀ ਮਦਦ ਨਾਲ ਚੱਲ ਰਹੀਆਂ ਹਨ। ਸਿਰਫ਼ ਕਿਤਾਬਾਂ ਜਾਂ ਪੜ੍ਹਾਈ ਸੰਬੰਧੀ ਸਮਾਨ ਹੀ ਨਹੀਂ ਬਲਕਿ ਕਈ ਥਾਵਾਂ ਤੇ ਬਿਜਲੀ ਤਕ ਦਾ ਪ੍ਰਬੰਧ ਵੀ ਸੀਆਰਪੀਐਫ ਕਰਦੀ ਹੈ। ਕੁੱਝ ਦੂਰ ਦੁਰਾਡੀਆਂ ਦੇ ਇਲਾਕਿਆਂ ‘ਚ ਪਹਿਲਾਂ ਵੀ ਸੀਆਰਪੀਐਫ ਦੇ ਜਵਾਨ ਜਾਂ ਅਧਿਕਾਰੀ ਸਕੂਲੀ ਬੱਚਿਆਂ ਦੀ ਪੜ੍ਹਾਈ ‘ਚ ਮਦਦ ਕਰਦੇ ਆ ਰਹੇ ਹਨ ਪਰ ਇਹ ਪਹਿਲਾਂ ਮੌਕਾ ਹੈ ਜਦੋਂ ਵੱਡੇ ਪੱਧਰ ਤੇ ਸੀਆਰਪੀਐਫ ਵਾਲੇ ਅਧਿਆਪਕ ਬਣੇ ਹਨ।

ਕੀ ਹੈ ਅਧਿਆਪਕਾਂ ਦਾ ਮਸਲਾ :

ਝਾਰਖੰਡ ਦੇ ਸਕੂਲਾਂ ‘ਚ ਅਧਿਆਪਕਾਂ ਤੋਂ ਬਗੈਰ 67 ਹਜ਼ਰ ਸਿੱਖਿਆਵਾਦੀ ਸਾਥੀ ਵੀ ਜਨ ਜੋ ਬੱਚਿਆਂ ਨੂੰ ਪੜ੍ਹਾਉਂਦੇ ਹਨ। ਇਹਨਾਂ ਨੂੰ ਪੈਰਾ ਅਧਿਆਪਕ ਵੀ ਕਿਹਾ ਜਾਂਦਾ ਹੈ ਅਤੇ ਇਹਨਾਂ ਨੂੰ ਅੱਠ ਹਜ਼ਰ ਰੁਪਏ ਦੇ ਹਿਸਾਬ ਨਾਲ ਸਨਮਾਨ ਦੇ ਰੂਪ ‘ਚ ਵੇਤਨ ਦਿੱਤਾ ਜਾਂਦਾ ਹੈ। ਇਹ ਖੁਦ ਨੂੰ ਰੈਗੂਲਰ ਅਧਿਆਪਕ ਬਣਾਏ ਜਾਣ ਦੀ ਅਤੇ ਉਸ ਤਰ੍ਹਾਂ ਹੀ ਵੇਤਨ ਦੀ ਮੰਗ ਕਰ ਰਹੇ ਹਨ। ਚੁਣਾਵੀ ਮਾਹੌਲ ਕਾਰਨ ਉਹਨਾਂ ਨੂੰ ਉਮੀਦ ਹੈ ਕਿ ਸਰਕਾਰ ਦਬਾਅ ਹੇਠ ਆ ਕੇ ਉਹਨਾਂ ਦੀਆਂ ਮੰਗਾਂ ਮੰਨ ਲਵੇਗੀ ਜਿਸ ਕਾਰਨ ਉਹਨਾਂ ਨੇ ਹੜਤਾਲ ਲੰਬੀ ਖਿੱਚਣ ਦਾ ਐਲਾਨ ਕਰ ਦਿੱਤਾ ਹੈ। ਅਜਿਹੇ ਹਲਾਤਾਂ ‘ਚ ਬੱਚਿਆਂ ਦੀਆਂ ਪੜ੍ਹਾਈਆਂ ਦਾ ਨੁਕਸਾਨ ਵੱਧਦਾ ਦੇਖਦੇ ਹੋਏ ਸੀਆਰਪੀਐਫ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਖੁਦ ਉਹਨਾਂ ਨੂੰ ਪੜ੍ਹਾਉਣ ਦਾ ਜਿੰਮਾ ਚੁੱਕਿਆ ਹੈ।

ਹੁਣ ਟਕਰਾਅ ਵਧੇਗਾ :

ਇਸ ਦੌਰਾਨ ਸੂਬਾ ਸਰਕਾਰ ਨੇ ਹੜਤਾਲ ਤੇ ਗਏ ਅਧਿਆਪਕਾਂ ਨੂੰ ਸੁਚੇਤ ਕੀਤਾ ਹੈ ਕਿ ਜੇ ਕਰ ਉਹ ਕੰਮ ਤੇ ਮੁੜ ਨਾ ਪਰਤੇ ਤਾਂ ਉਹਨਾਂ ਦੀ ਛੁੱਟੀ ਕਰ ਦਿੱਤੀ ਜਾਵੇਗੀ। ਸਰਕਾਰ ਨੇ ਉਹਨਾਂ ਦੀ ਥਾਂ ਹੋਰ ਅਧਿਆਪਕਾਂ ਨੂੰ ਲਿਆਉਣ ਲਈ ਇਸ਼ਤਿਹਾਰ ਵੀ ਛਪਵਾ ਦਿੱਤੇ ਹਨ। ਸਰਕਾਰ ਨੇ ਸੁਚੇਤ ਕਿੱਤਾ ਹੈ ਕਿ 22 ਨਵੰਬਰ ਤਕ ਜੋ ਅਧਿਆਪਕ ਕੰਮ ਤੇ ਨਹੀਂ ਪਰਤਣਗੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਜਾਵੇਗਾ ਅਤੇ ਉਹਨਾਂ ਦੀ ਥਾਂ ਟੈਟ ਪਾਸ ਮੁੰਡੇ ਕੁੜੀਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਉੱਥੇ ਹੀ ਅਧਿਆਪਕਾਂ ਨੇ ਫ਼ੈਸਲਾ ਕਿਤਾ ਹੈ ਕਿ 22 ਨਵੰਬਰ ਤੋਂ ਉਹ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨਗੇ।