ਜਦੋਂ ਫਲਾਈਟ ਲੈਫਟੀਨੇਂਟ ਸੰਧਿਆ ਨੇ ਪਤੀ ਦੇ ਜਹਾਜ਼ AN 32 ਦੇ ਲਾਪਤਾ ਹੋਣ ਦੀ ਖਬਰ ਦਿੱਤੀ

159
File Image
ਫਲਾਈਟ ਲੈਫਟੀਨੇਂਟ ਸੰਧਿਆ ਤੰਵਰ ਆਪਣੇ ਪਤੀ ਅਸ਼ੀਸ਼ ਦੇ ਨਾਲ ਜੋ ਕਿ ਲਾਪਤਾ ਨੇ।

ਭਾਰਤੀ ਹਵਾਈ ਫੌਜ ਦੇ ਲਾਪਤਾ ਹੋਏ ਜਹਾਜ਼ ਏ ਏਨ 32 (AN 32 aircraft) ਦੇ ਪਾਇਲਟ ਆਸ਼ੀਸ਼ ਤੰਵਰ ਨੇ ਸੋਮਵਾਰ ਨੂੰ ਜਿਸ ਵਕਤ ਅਸਮ ਦੇ ਜੋਰਹਾਟ ਸਥਿਤ ਹਵਾਈ ਫੌਜ ਦੇ ਅੱਡੇ ਤੋਂ ਉਡਾਣ ਭਰੀ, ਉਸ ਵਕਤ ਉੱਥੇ ਏਅਰ ਟ੍ਰੈਫਿਕ ਕੰਟਰੋਲ ਵਿੱਚ ਡਿਊਟੀ ‘ਤੇ ਉਨ੍ਹਾਂ ਦੀ ਪਤਨੀ ਸੰਧਿਆ ਤੰਵਰ ਤੈਨਾਤ ਸਨ। ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਅਡਵਾਂਸ ਲੈਂਡਿੰਗ ਗ੍ਰਾਉਂਡ ਲਈ ਇਸ ਏ ਏਨ 32 ਨੇ ਦੁਪਹਿਰੇ ਤਕਰੀਬਨ 12.30 ਉਡਾਰੀ ਭਰੀ ਸੀ ਜਿਸ ਵਿੱਚ 12 ਹੋਰਨਾਂ ਲੋਕ ਵੀ ਸਵਾਰ ਸਨ । ਕੁੱਝ ਹੀ ਮਿੰਟਾਂ ਬਾਅਦ ਹਵਾਈ ਜਹਾਜ਼ ਦਾ ਏਅਰ ਟ੍ਰੈਫਿਕ ਕੰਟਰੋਲ ਨਾਲ ਰਾਬਤਾ ਟੁੱਟ ਗਿਆ। ਦੁਖਾਂਤ ਵੀ ਕਿਹੋ ਜਿਹਾ ਕਿ ਤਕਰੀਬਨ ਘੰਟੇ ਬਾਅਦ ਵੀ ਜਦੋਂ ਜਹਾਜ਼ ਨਾਲ ਕਿਸੇ ਤਰ੍ਹਾਂ ਦਾ ਰਾਬਤਾ ਨਹੀਂ ਹੋਇਆ ਤਾਂ ਇਸ ਦੀ ਇੱਤਲਾਹ ਆਪਣੇ ਆਪ ਲੈਫਟੀਨੇਂਟ ਸੰਧਿਆ ਤੰਵਰ ਨੂੰ ਆਪਣੇ ਸਹੁਰੇ ਵਾਲਿਆਂ ਨੂੰ ਦੇਣੀ ਪਈ।

ਹਰਿਆਣਾ ਦੇ ਪਲਵਲ ‘ਚ ਹੂਡਾ ਸੈਕਟਰ 2 ਵਿੱਚ ਰਹਿਣ ਵਾਲੇ ਇਸ ਫੌਜੀ ਪਰਿਵਾਰ ਦੀ ਬੇਚੈਨੀ ਵੱਧ ਰਹੀ ਹੈ ਅਤੇ ਨਾਲ ਹੀ ਵੱਧ ਰਿਹਾ ਹੈ ਬੇਟੇ ਦੀ ਖੈਰੀਅਤ ਨਾਲ ਵਾਪਸੀ ਨੂੰ ਲੈ ਕੇ ਖਦਸ਼ਾ। 29 ਸਾਲਾ ਪਾਇਲਟ ਅਸ਼ੀਸ਼ ਦੇ ਪਿਤਾ ਰਾਧੇਲਾਲ ਤਾਂ ਜਹਾਜ਼ ਦੇ ਲਾਪਤਾ ਹੋਣ ਦੀ ਖਬਰ ਆਉਣ ਦੇ ਬਾਅਦ ਹੀ ਜੋਰਹਾਟ ਲਈ ਰਵਾਨਾ ਹੋ ਗਏ ਸਨ ਅਤੇ ਇੱਥੇ ਉਨ੍ਹਾਂ ਦੀ ਪਤਨੀ ਸਰੋਜ ਕਿਸੇ ਚੰਗੀ ਖਬਰ ਦਾ ਇੰਤਜਾਰ ਕਰ ਰਹੀ ਹੈ। ‘ਮੇਰਾ ਪੁੱਤਰ ਅਤੇ ਉਸਦੀ ਪਤਨੀ ਸੰਧਿਆ ਪਿਛਲੇ ਮਹੀਨੇ ਘਰ ਆਏ ਸਨ ਪਰ ਹਫਤੇ ਭਰ ਦੀਆਂ ਛੁੱਟੀਆਂ ਲਈ ਥਾਈਲੈਂਡ ਚਲੇ ਗਏ । ਇਸ ਮਗਰੋਂ ਛੇਤੀ ਆਉਣ ਦਾ ਵਾਅਦਾ ਕੀਤਾ ਸੀ ਪਰ ਚਾਰ ਦਿਨਾਂ ਤੋਂ ਤਾਂ ਕੋਈ ਖਬਰ ਹੀ ਨਹੀਂ ਆਈ’। ਅਸ਼ੀਸ਼ ਅਤੇ ਸੰਧਿਆ 26 ਮਈ ਤੱਕ ਛੁੱਟੀਆਂ ਉੱਤੇ ਸਨ ਅਤੇ ਉਹ ਵਿਦੇਸ਼ ਤੋਂ ਹੀ ਅਸਮ ਪਰਤ ਗਏ ਸਨ .

ਮਾਂ ਦੀ ਮਮਤਾ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਦੀ ਹੈ । ਉਨ੍ਹਾਂ ਨੂੰ ਲੱਗਦਾ ਹੈ ਕਿ ਜਹਾਜ਼ ਭਾਰਤ ਦੀ ਹੱਦਾਂ ਪਾਰ ਕਰ ਗਿਆ ਹੋਵੇਗਾ । ਸਰੋਜ ਕਹਿੰਦੀ ਹੈ, ’ਮੈਨੂੰ ਭਰੋਸਾ ਹੈ ਕਿ ਹਵਾਈ ਜਹਾਜ਼ ਚੀਨ ਵਿੱਚ ਚਲਾ ਗਿਆ ਹੋਵੇਗਾ। ਸਾਡੀ ਸਰਕਾਰ ਉਨ੍ਹਾਂ ਦੀ ਛੇਤੀ ਵਾਪਸੀ ਲਈ ਚੀਨ ਸਰਕਾਰ ਨਾਲ ਗੱਲਬਾਤ ਕਿਊਂ ਨਹੀਂ ਕਰ ਰਹੀ ? ਖੋਜ ਚੱਲ ਰਹੀ ਹੈ ਪਰ ਸਾਨੂੰ ਦੱਸਿਆ ਗਿਆ ਹੈ ਕਿ ਮੌਸਮ ਖ਼ਰਾਬ ਹੋਣ ਦੀ ਵਜ੍ਹਾ ਕਰਕੇ ਜਹਾਜ਼ ਦਾ ਪਤਾ ਨਹੀਂ ਲੱਗ ਰਿਹਾ’ .

ਲਾਪਤਾ ਜਹਾਜ਼ ਅਤੇ ਅਧਿਕਾਰੀਆਂ ਦਾ ਪਤਾ ਲਗਾਉਣ ਲਈ ਹਵਾਈ ਫੌਜ, ਜ਼ਮੀਨੀ ਫੌਜ ਅਤੇ ਅਰੁਣਾਚਲ ਪ੍ਰਦੇਸ਼ ਦਾ ਮਕਾਮੀ ਅਮਲਾ ਕੰਮ ਕਰ ਰਿਹਾ ਹੈ ਪਰ ਸ਼ਾਇਦ ਵੱਧਦੀ ਬੇਚੈਨੀ ਦੇ ਕਰਕੇ ਪਰਿਵਾਰ ਨੂੰ ਇਹ ਨਾਕਾਫੀ ਲੱਗ ਰਿਹਾ ਹੈ . ਪਾਇਲਟ ਅਸ਼ੀਸ਼ ਦੇ ਮਾਮਾ ਉਦੈਵੀਰ ਸਿੰਘ ਸਵਾਲ ਕਰਦੇ ਹਨ , ’ ਪੂਰਵੀ ਸੇਕਟਰ ਵਿੱਚ ਫੌਜ ਦੇ 4 ਲੱਖ ਜਵਾਨ ਨੇ । ਸਾਡੇ ਮੁੰਡੇ ਨੂੰ ਲੱਭਣ ਲਈ ਉਨ੍ਹਾਂ ਨੂੰ ਕਿਊਂ ਨਹੀਂ ਲਗਾਇਆ ਜਾ ਰਿਹਾ ਹੈ ?’ ਉਦੈਵੀਰ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰੱਖਿਆਮੰਤਰੀ ਰਾਜਨਾਥ ਸਿੰਘ ਤੋਂ ਮਿਲਣ ਦਾ ਸਮਾਂ ਚਾਹੁੰਦੇ ਨੇ।

ਸੋਮਵਾਰ ਨੂੰ ਬੇਪਤਾ ਹੋਏ ਭਾਰਤੀ ਹਵਾਈ ਫੌਜ ਦੇ ਜਹਾਜ਼ ਦੀ ਖੋਜ ਖਬਰ ਲਈ ਐੱਮ.ਆਈ. – 17 ਅਤੇ ਏ.ਐੱਲ.ਐੱਚ. ਹੈਲੀਕਾਪਟਰ ਲਗਾਏ ਗਏ ਸਨ , ਇਹੀ ਨਹੀਂ ਸੁਖੋਈ ਐਸ.ਯੂ.-30 ਅਤੇ ਸੀ – 130 ਫਾਈਟਰ ਜੈੱਟ ਵੀ ਖੋਜੀ ਆਪਰੇਸ਼ਨ ਵਿੱਚ ਇਸਤੇਮਾਲ ਕੀਤੇ ਗਏ . ਵੀਰਵਾਰ ਨੂੰ ਮਨੁੱਖ ਰਹਿਤ ਉਡਾਰੀ ਭਰਨ ਵਾਲੇ ਡਰੋਣ ਦਾ ਵੀ ਸਹਾਰਾ ਲਿਆ ਗਿਆ .

ਫੌਜੀ ਪਰਵਾਰ ਨਾਲ ਜੁੜੇ ਅਸ਼ੀਸ਼ ਦੇ ਜ਼ਹਿਨ ਵਿੱਚ ਬਚਪਨ ਤੋਂ ਹੀ ਪਾਇਲਟ ਬਨਣ ਦੀ ਖਵਾਹਿਸ਼ ਸੀ । ਅਸਲ ਵਿੱਚ ਘਰ ਵਿੱਚ ਜ਼ਿਆਦਾਤਰ ਲੋਕ ਜ਼ਮੀਨੀ ਫੌਜ ਜਾਂ ਹਵਾਈ ਫੌਜ ਵਿੱਚ ਨੇ। ਅਸ਼ੀਸ਼ ਨੇ ਸਕੂਲੀ ਪੜਾਈ ਕੇਂਦਰੀ ਵਿਦਾਲਿਆ ਤੋਂ ਕੀਤੀ ਅਤੇ ਫਿਰ ਕਾਨਪੁਰ ਤੋਂ ਬੀਟੈੱਕ ਕਰਨ ਦੇ ਬਾਅਦ ਕੁੱਝ ਵਕਤ ਲਈ ਇੱਕ ਮਲਟੀ ਨੈਸ਼ਨਲ ਕੰਪਨੀ ਵਿੱਚ ਨੌਕਰੀ ਵੀ ਕੀਤੀ ਪਰ ਦਸੰਬਰ 2013 ਵਿੱਚ ਅਸ਼ੀਸ਼ ਹਵਾਈ ਫੌਜ ਵਿੱਚ ਸ਼ਾਮਿਲ ਹੋ ਗਏ। ਅਸ਼ੀਸ਼ ਨੇ 2015 ਵਿੱਚ ਪਾਇਲਟ ਵੱਜੋਂ ਭਾਰਤੀ ਹਵਾਈ ਫੌਜ ਵਿੱਚ ਕਮਿਸ਼ਨ ਹਾਸਲ ਕੀਤਾ। ਉਦੋਂ ਅਸ਼ੀਸ਼ ਦੀ ਮਥੁਰਾ ਦੀ ਵਸਨੀਕ ਸੰਧਿਆ ਨਾਲ ਮੁਲਾਕਾਤ ਹੋਈ। ਫਰਵਰੀ 2018 ਵਿੱਚ ਰਵਾਇਤਾਂ ਨਾਲ ਉਨ੍ਹਾਂ ਦਾ ਵਿਆਹ ਹੋਇਆ। ਪਤੀ ਵਾਂਗ ਸੰਧਿਆ ਵੀ ਭਾਰਤੀ ਹਵਾਈ ਫੌਜ ਵਿੱਚ ਫਲਾਈਟ ਲੈਫਟੀਨੇਂਟ ਹੈ।