90 ਦੀ ਉਮਰ ਵਿੱਚ 19 ਦਾ ਜੋਸ਼ ਲੈ ਕੇ ਪਰੇਡ ਵਿੱਚ ਆਏ ਦੂਜੀ ਸੰਸਾਰ ਜੰਗ ਦੇ ਇਹ ਯੋਧੇ

120
ਮਾਸਕੋ ਵਿੱਚ ਵਿਕਟਰੀ ਡੇਅ ਪਰੇਡ ਦੌਰਾਨ ਸਾਬਕਾ ਸੈਨਿਕਾਂ ਨਾਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ।

ਫੋਜੀ ਹਮੇਸ਼ਾ ਫੌਜੀ ਹੁੰਦਾ ਹੈ। ਉਸ ਦਾ ਜੋਸ਼ ਹਲਾਤ ਕਦੇ ਵੀ ਘਟਾ ਨਹੀਂ ਸਕਦੇ। ਆਪਣੇ ਜੋਸ਼, ਹਿੰਮਤ ਅਤੇ ਵਰਦੀ ਅਤੇ ਰਵਾਇਤਾਂ ਪ੍ਰਤੀ ਉਸਦੇ ਸਮਰਪਣ ਦਾ ਸਰੋਤ ਉਹ ਖੁਦ ਹੁੰਦਾ ਹੈ। ਇਸ ਗੱਲ ਨੂੰ ਉਨ੍ਹਾਂ 28 ਸਾਬਕਾ ਫੌਜੀਆਂ ਨੇ ਵੀ ਸਾਬਤ ਕਰ ਦਿੱਤਾ, ਜਿਨ੍ਹਾਂ ਨੇ ਆਪਣੀ ਜਵਾਨੀ ਦੌਰਾਨ ਦੂਜੀ ਸੰਸਾਰ ਜੰਗ ਵਿੱਚ ਹਿੱਸਾ ਲਿਆ ਸੀ ਜਦੋਂਕਿ ਜਰਮਨ ਨਾਜੀ ਸੈਨਾ ਦੇ ਵਿਰੁੱਧ ਸੈਨਿਕ ਲਾਮਬੰਦ ਹੋਏ ਸਨ। ਉਮਰ ਦੇ ਹਿਸਾਬ ਨਾਲ ਉਹ 100ਵੀਂ ਵਰ੍ਹੇਗੰਢ ਮਨਾਉਣ ਲਈ 90 ਦੇ ਦਹਾਕੇ ਦੇ ਜੀਵਨ ਨੂੰ ਪਾਰ ਕਰ ਰਹੇ ਹਨ, ਪਰ ਜੋਸ਼ ਅਤੇ ਉਤਸੁਕਤਾ 90 ਵਾਲੀ ਨਹੀਂ 19 ਵਾਲੀ ਹੈ।

ਮਾਸਕੋ ਵਿੱਚ ਵਿਕਟਰੀ ਡੇਅ ਪਰੇਡ ਦੌਰਾਨ ਸਾਬਕਾ ਸੈਨਿਕਾਂ ਨਾਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ।

ਇਹ ਉਹ ਸਾਬਕਾ ਸੈਨਿਕ ਹਨ ਜਿਨ੍ਹਾਂ ਨੂੰ ਦੁਨੀਆ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ 24 ਜੂਨ ਨੂੰ ਮਾਸਕੋ ਦੇ ਇਤਿਹਾਸਕ ਲਾਲ ਚੌਕ ‘ਤੇ ਆਯੋਜਿਤ ਵਿਕਟਰੀ ਡੇਅ ਪਰੇਡ ਦੀ ਪਲੈਟੀਨਮ ਜੁਬਲੀ ਦੇ ਮੌਕੇ ‘ਤੇ ਦੇਖਿਆ ਸੀ। ਦੇਸ਼ ਦੇ ਰਾਸ਼ਟਰਪਤੀ ਨਾਲ ਇਨ੍ਹਾਂ ਪਲਾਂ ਨੂੰ ਬਿਤਾਉਣ ਲਈ ਉਹ ਪਰਿਵਾਰਾਂ ਤੋਂ ਦੂਰ ਕੁਆਰੰਟਾਈਨ ਵਿੱਸ ਸਮਾਂ ਬਿਤਾਉਣਾ ਵੀ ਮਨਜੂਰ ਕੀਤਾ। 2-4 ਨਹੀਂ, ਬਲਕਿ ਪੂਰੇ 14 ਦਿਨ। ਵਿਕਟਰੀ ਡੇਅ ਪਰੇਡ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੇ ਰਾਜਧਾਨੀ ਮਾਸਕੋ ਦੇ ਬਾਹਰ ਇੱਕ ਸੈਨੇਟੋਰੀਅਮ ਵਿੱਚ ਇਕਾਂਤ ਵਿੱਚ ਦੋ ਹਫ਼ਤੇ ਬਿਤਾਏ, ਵਿਸ਼ਵਵਿਆਪੀ ਮਹਾਂਮਾਰੀ ਕੋਵਿਡ 19 ਦੇ ਪ੍ਰੋਟੋਕੋਲ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀਆਂ ਸ਼ਰਤਾਂ ਨੂੰ ਸਵੀਕਾਰ ਕੀਤਾ। ਇਸ ਸਮੇਂ ਦੌਰਾਨ ਉਸ ਦੀ ਨਾ ਸਿਰਫ ਚੈਕਿੰਗ ਹੁੰਦੀ ਸੀ, ਬਲਕਿ ਉਨ੍ਹਾਂ ਦੀ ਕੋਵਿਡ-19 ਦੀ ਵੀ ਜਾਂਚ ਕੀਤੀ ਗਈ।

ਮਾਸਕੋ ਵਿੱਚ ਵਿਕਟਰੀ ਡੇਅ ਪਰੇਡ ਦੌਰਾਨ ਸਾਬਕਾ ਸੈਨਿਕਾਂ ਨਾਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ।

ਆਪੋ-ਆਪਣੀ ਫੌਜ ਦੀ ਵਰਦੀ ਅਤੇ ਛਾਤੀ ਦੇ ਦੋਵਾਂ ਪਾਸਿਆਂ ‘ਤੇ ਚਮਕਦਾਰ ਤਗਮੇ ਲਾਈ ਦਿਖਾਈ ਦਿੱਤੇ ਅਤੇ ਇਨ੍ਹਾਂ ਸਾਬਕਾ ਸੈਨਿਕਾਂ ਦਾ ਵਿਸ਼ਵਾਸ ਵੀ ਕਮਾਲ ਦਾ ਸੀ। ਖੁਦ ‘ਤੇ ਅਤੇ ਆਲੇ-ਦੁਆਲੇ ਮੌਜੂਦ ਸਾਥੀਆਂ ਦੇ ਨਾਲ ਉੱਥੋਂ ਦੇ ਪ੍ਰਬੰਧਾਂ ‘ਤੇ ਇੰਨਾ ਭਰੋਸਾ ਸੀ ਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਚਿਹਰੇ ਦੇ ਮਾਸਕ ਵੀ ਨਹੀਂ ਲਾਏ। ਜਦੋਂ ਉਨ੍ਹਾਂ ਨੇ ਰਾਸ਼ਟਰਪਤੀ ਪੁਤਿਨ ਨਾਲ ਹੱਥ ਮਿਲਾਇਆ ਤਾਂ ਉਨ੍ਹਾਂ ਨੇ ਨਾ ਤਾਂ ਦਸਤਾਨੇ ਪਹਿਨੇ ਅਤੇ ਨਾ ਹੀ ਕੋਈ ਹੋਰ ਸਾਵਧਾਨੀ ਵਾਲਾ ਢੰਗ ਅਪਣਾਇਆ। ਰੂਸ ਵਿੱਚ ਅਜਿਹਾ ਦ੍ਰਿਸ਼ ਦੇਖਣਾ ਹੈਰਾਨੀਜਨਕ ਹੈ, ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਫੈਲਣ ਵਾਲੇ ਦੇਸ਼ਾਂ ਵਿੱਚੋਂ ਇੱਕ ਅਤੇ ਨਾਲ ਹੀ ਹੈਰਾਨੀਜਨਕ ਵਿਸ਼ਵਾਸ ਦੀ ਤਸਵੀਰ ਨੂੰ ਦਰਸਾਉਂਦਾ ਹੈ। ਇਨ੍ਹਾਂ ਵਿੱਚੋਂ ਬਹੁਤੇ ਸਾਬਕਾ ਸੈਨਿਕ ਰੂਸੀ ਮੂਲ ਦੇ ਦੇਸ਼ਾਂ ਦੇ ਸਨ।

ਮਾਸਕੋ ਵਿੱਚ ਵਿਜੇ ਦਿਵਸ ਪਰੇਡ

ਹਾਲਾਂਕਿ ਕੋਵਿਡ 19 ਇਸ ਫੌਜੀ ਸਮਾਰੋਹ ਵਿੱਚ ਲਾਗ ਨੂੰ ਰੋਕਣ ਲਈ ਦਿੱਤੇ ਨਿਯਮਾਂ ਦੀ ਪਾਲਣਾ ਲਈ ਕਾਫੀ ਸਖ਼ਤੀ ਵਰਤੀ ਗਈ ਸੀ। ਇਸ ਮਹਾਂਮਾਰੀ ਦਾ ਪਰਛਾਵਾਂ ਸਮਾਰੋਹ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ ਜਦੋਂ ਇਸ ਨੂੰ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਮੁਲਤਵੀ ਕੀਤਾ ਗਿਆ ਸੀ। 20 ਦੀ ਉਮੀਦ ਕੀਤੀ ਗਈ ਸੀ ਪਰ ਇਹ ਪਤਾ ਲੱਗਿਆ ਹੈ ਕਿ ਇਸ ਵਾਰ ਪਰੇਡ ਵਿੱਚ ਹਿੱਸਾ ਲੈਣ ਲਈ ਸਿਰਫ਼ 13 ਦੇਸ਼ਾਂ ਨੇ ਆਪਣੀਆਂ ਫੌਜਾਂ ਭੇਜੀਆਂ ਹਨ। ਇਨ੍ਹਾਂ ਵਿੱਚੋਂ ਕੁਝ ਫੌਜਾਂ ਵਿੱਚ ਸਿਪਾਹੀ ਫੇਸ ਮਾਸਕ ਪਹਿਨੇ ਮਾਰਚ ਪਾਸਟ ਵਿੱਚ ਸ਼ਾਮਲ ਹੋਏ। ਇਸ ਵਿੱਚ ਤਕਰੀਬਨ 14 ਹਜ਼ਾਰ ਸਿਪਾਹੀ ਸ਼ਾਮਲ ਸਨ। 216 ਵਾਹਨਾਂ ਦੀਆਂ ਕਤਾਰਾਂ ਅਤੇ 75 ਜਹਾਜ਼ਾਂ ਨੇ ਅਸਮਾਨ ਵਿੱਚ ਸੁੰਦਰ ਫਲਾਈ ਪਾਸਟ ਕਰਕੇ ਸਮਾਂ ਬੰਨ੍ਹ ਦਿੱਤਾ। ਕੁਲ 10 ਦੇਸ਼ਾਂ ਦੇ ਨੇਤਾਵਾਂ ਜਾਂ ਨੁਮਾਇੰਦਿਆਂ ਨੇ ਇਸ ਵਿੱਚ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਮਾਸਕੋ ਵਿੱਚ ਵਿਜੇ ਦਿਵਸ ਪਰੇਡ