ਰਿਟਾਇਰ ਬ੍ਰਿਗੇਡੀਅਰ ਦੀ ਸਾਵਧਾਨੀ ਨੇ ਬਚਾਏ ਮੰਤਰੀ

295
ਬ੍ਰਿਗੇਡੀਅਰ
ਸੰਕੇਤਕ ਤਸਵੀਰ

ਸਾਬਕਾ ਕ੍ਰਿਕਟਰ ਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾਲ ਨਾਲ ਸਾਬਕਾ ਹਾਕੀ ਖਿਡਾਰੀ ਤੇ ਪੰਜਾਬ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਚੋਣ ਪ੍ਰਚਾਰ ਦੌਰਾਨ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚੇ। ਇਹ ਦੋਵੇਂ ਆਗੂ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਡੋਂਗਰੇਗਾਂਓ ਜਾ ਰਹੇ ਸਨ ।

ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਦੇ ਨਾਲ ਰਿਟਾਇਰਡ ਬ੍ਰਿਗੇਡੀਅਰ ਪ੍ਰਦੀਪ ਸਿੰਘ ਤੇ ਦਲਜੀਤ ਸਿੰਘ ਵੀ ਸਨ। ਪਰਗਟ ਸਿੰਘ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਇਹ ਹੈਲੀਕਾਪਟਰ ਸ਼ਾਇਦ ਅਗਸਤਾ ਦਾ ਪੁਰਾਣਾ ਮਾਡਲ ਸੀ ਜਿਹੜਾ ਸਥਾਨਕ ਪੱਧਰ ‘ਤੇ ਹੀ, ਉਨ੍ਹਾਂ ਨੂੰ ਮੁਹੱਈਆ ਕਰਵਾਇਆ ਗਿਆ ਸੀ । ਜਿਸ ਪਾਸੇ ਨਵਜੋਤ ਸਿੰਘ ਸਿੱਧੂ ਬੈਠੇ ਸਨ ਉਸ ਪਾਸੇ ਦਾ ਦਰਵਾਜ਼ਾ ਖੁੱਲ੍ਹਾ ਸੀ, ਜਿਸ ‘ਤੇ ਬ੍ਰਿਗੇਡੀਅਰ ਪ੍ਰਦੀਪ ਦੀ ਨਜ਼ਰ ਪਈ ਤੇ ਉਨ੍ਹਾਂ ਫੁਰਤੀ ਵਿਖਾਉਂਦੇ ਹੋਏ ਫੌਰਨ ਉਸ ਨੂੰ ਬੰਦ ਕਰ ਦਿੱਤਾ । (ਧੰਨਵਾਦ: ਦ ਟ੍ਰਿਬਿਊਨ )