ਭਾਰਤ ‘ਚ ਸੈਨਿਕ ਛਾਵਨੀ ਖੇਤਰਾਂ ਦੀਆਂ ਸੜਕਾਂ ਨੂੰ ਆਮ ਲੋਕਾਂ ਦੇ ਆਵਾਜਾਈ ਲਹਰ ਵਾਰ ਲਈ, ਪਾਕਿਸਤਾਨ ‘ਚ ਕੀਤੀ ਗਈ ਸਰਜਿਕਲ ਸਟਰਾਇਕ ਦੀ ਦੂਜੀ ਵਰ੍ਹੇਗੰਢ ਨੂੰ ਪ੍ਰਾਕਰਮ ਦਿਵਸ ਦੇ ਰੂਪ ‘ਚ ਮਨਾਉਣ ਦੇ ਵਿਵਾਦ ਤੋਂ ਬਾਅਦ ਹੁਣ ਰੱਖਿਆ ਮੰਤਰਾਲਾ ਮਿਲਟਰੀ ਪ੍ਰਾਪਰਟੀ ਨੂੰ ਸਿਆਸੀ ਵਰਤੋਂ ਲਈ ਦੇਣ ਦੇ ਮੁੱਦੇ ਤੇ ਵਿਵਾਦਾਂ ‘ਚ ਆ ਘਿਰੀ ਹੈ। ਇਸ ਮੁੱਦੇ ਨੂੰ ਕਾਰਗਿਲ ਦੀ ਲੜਾਈ ‘ਚ ਆਪਣੀ ਇੱਕ ਲੱਤ ਨੂੰ ਗਵਾਉਣ ਤੋਂ ਬਾਅਦ ਨਕਲੀ ਲਤ ਦੇ ਸਹਾਰੇ ਮੈਰਾਥਨ ਦੌੜਾਕ ਬਣੇ ਦਮਦਾਰ ਅਤੇ ਮਸ਼ਹੂਰ ਮੇਜਰ ਡੀ ਪੀ ਸਿੰਘ ਨੇ ਸੋਸ਼ਲ ਮੀਡੀਆ ਤੇ ਚੁੱਕਿਆ ਹੈ। ਮੁੱਦਾ ਸਿਕੰਦਰਾਬਾਦ ਛਾਵਨੀ ਦੇ ਬਿਸਨ ਪੋਲੋ ਗਰਾਊਂਡ ਅਤੇ ਪਰੇਡ ਮੈਦਾਨ ਨੂੰ, ਕੇਂਦਰ ‘ਚ ਸੱਤਾ ‘ਚ ਰਹੀ ਭਾਰਤੀ ਜਨਤਾ ਪਾਰਟੀ(BJP) ਦੀ ਯੂਵਾ ਇਕਾਈ ਭਾਰਤੀ ਜਨਤਾ ਯੂਵਾ ਮੋਰਚਾ(BJYM) ਦੇ ਸਮਾਗਮ ਦੇ ਲਈ ਕੁੱਝ ਦਿਨ ਲਈ ਦਿੱਤੇ ਜਾਣ ਨਾਲ ਜੁੜਿਆ ਹੈ।
ਮੇਜਰ ਡੀ ਪੀ ਸਿੰਘ ਦਾ ਤਵਿਤ:
Here starts another degradation of #IndianArmy
Madam @nsitharaman May pls put a check.
1 side forces r being used2clean up spoiled things due2 misuse/corruption by civilians
On the other hand things kept intact are being opened 4 their use.
Jai hind really@DefenceMinIndia pic.twitter.com/d9FtKk3owB
— Major D P Singh (@MajDPSingh) October 13, 2018
ਮੇਜਰ ਡੀਪੀ ਸਿੰਘ ਨੇ ਆਪਣੇ ਟਵੀਟ ‘ਚ ਇਸਨੂੰ ਭਾਰਤੀ ਸੈਨਾ ਨੂੰ ਹੇਠਾਂ ਦਿਖਾਉਣ ਲਈ ਇੱਕ ਵੱਖਰੀ ਸ਼ੁਰੂਆਤ ਕਿਹਾ ਹੈ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੂੰ ਇਸ ਉੱਤੇ ਲਗਾਮ ਲਾਉਣ ਲਈ ਕਿਹਾ ਹੈ।
ਮੇਜਰ ਡੀਪੀ ਸਿੰਘ ਨੇ ਇਹ ਤਕ ਲਿਖਿਆ ਹੈ ਕਿ ਇੱਕ ਪਾਸੇ ਸੁਰੱਖਿਆ ਬਲਾਂ ਦੀ ਵਰਤੋਂ ਉਹਨਾਂ ਚੀਜ਼ਾਂ ਦੀ ਸਫ਼ਾਈ ਲਈ ਕੀਤੀ ਜਾ ਰਹੀ ਹੈ ਜੋ ਨਾਗਰਿਕ ਪ੍ਰਸ਼ਾਸਨ ਦੀ ਵਰਤੋਂ ਅਤੇ ਭ੍ਰਿਸਟਾਚਾਰ ਨਾਲ ਬਰਬਾਦ ਕਰ ਦਿੱਤੀਆਂ ਗਈਆਂ ਅਤੇ ਦੂਜੇ ਪਾਸੇ ਸੰਭਾਲ ਕੇ ਰੱਖੀਆਂ ਗਈਆਂ ਚੀਜ਼ਾਂ ਉਹਨਾਂ ਨੂੰ ਵਰਤੋਂ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਮੇਜਰ ਡੀਪੀ ਸਿੰਘ ਦੇ ਇਸ ਟਵੀਟ ਦਾ ਕਈ ਲੋਕਾਂ ਨੇ ਸਮਰਥਨ ਕਿੱਤਾ ਹੈ ਉੱਥੇ ਹੀ ਇਸ ਤੇ ਸਿਆਸੀ ਨੇਤਾਵਾਂ ਨੇ ਵੀ ਟਿੱਪਣੀ ਸ਼ੁਰੂ ਕਰਕੇ ਰਾਜਨੀਤਕ ਰੰਗ ਦੇਣਾ ਸ਼ੁਰੂ ਕਰ ਦਿੱਤਾ ਹੈ।
ਪੂਰਵ ਮੇਜਰ ਡੀਪੀ ਸਿੰਘ:
ਕਾਰਗਿਲ ਯੁੱਧ ਦੇ ਧਮਾਕੇ ‘ਚ ਆਪਣੀ ਇੱਕ ਲੱਤ ਗਵਾ ਚੁੱਕੇ ਮੇਜਰ ਡੀਪੀ ਸਿੰਘ ਨੇ ਆਪਣੀ ਸ਼ਰੀਰਕ ਖਾਮੀ ਨੂੰ ਨਾ ਸਿਰਫ ਦੂਰ ਕੀਤਾ ਬਲਕਿ ਉਸਨੂੰ ਆਪਣੀ ਤਾਕਤ ਵੀ ਬਣਾ ਲਿਆ। ਯੁੱਧ ਦੇ ਦੌਰਾਨ ਇਸ ਧਮਾਕੇ ‘ਚ ਉਹ ਇੰਨੀ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ ਕਿ ਸ਼ਾਇਦ ਹੀ ਉਹਨਾਂ ਦੇ ਜਿਸਮ ਦਾ ਕੋਈ ਹਿੱਸਾ ਸਲਾਮਤ ਰਿਹਾ ਹੋਵੇ। ਸ਼ੁਰੂ ‘ਚ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਕਿ ਡਾਕਟਰਾਂ ਨੇ ਉਨ੍ਹਾਂ ਦੇ ਜਿੰਦਾ ਰਹਿਣ ਤੇ ਸ਼ਕ ਜ਼ਹਿਰ ਕਰ ਦਿੱਤਾ ਸੀ। ਪਰ ਸ਼ਰੀਰਕ ਇਲਾਜ ਤੋਂ ਬਾਅਦ ਮੇਜਰ ਡੀਪੀ ਸਿੰਘ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਇੰਨਾਂ ਮਜ਼ਬੂਤ ਕਿੱਤਾ ਕਿ ਅੱਜ ਬਹੁਤਿਆਂ ਲਈ ਮਿਸਾਲ ਬਣ ਚੁੱਕੇ ਹਨ। ਨਕਲੀ ਲੱਤ ਦੇ ਸਹਾਰੇ ਭੱਜਣ ਲਈ ਉਹਨਾਂ ਨੇ 14 ਸਾਲ ਜੱਦੋਜਹਿਦ ਕੀਤੀ। ਅੱਜ 45 ਸਾਲਾਂ ਮੇਜਰ ਡੀਪੀ ਸਿੰਘ ਮੈਰਾਥਨ ‘ਚ ਕਈ ਰਿਕਾਰਡ ਬਣਾ ਚੁੱਕੇ ਹਨ। ਅੱਜ ਬਹੁਤਿਆਂ ਲਈ ਉਹ ਮਿਸਾਲ ਹਨ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਜੋ ਆਪਣੀ ਸਮਰਥਾ ਦੀ ਵਰਤੋਂ ਕਰਨ ਦੀ ਕੋਸਿ਼ਸ਼ ਵਿੱਚ ਹਨ।
ਮੇਜਰ ਡੀਪੀ ਸਿੰਘ ਦੇ ਹਰਮਨਪਿਆਰੇ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨਾ ਸਿਰਫ਼ ਮੰਨੀ ਪ੍ਰਮੰਨੀ ਹਸਤੀਆਂ ਬਲਕਿ ਪ੍ਰਧਾਨਮੰਤਰੀ ਨਰੇਂਦਰ ਮੋਦੀ ਵੀ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਫੋਲੋ ਕਰਦੇ ਹਨ।
ਗੁਰੂ ਗੋਬਿੰਦ ਸਿੰਘ ਦੇ ਸੰਤ ਸਿਪਾਹੀ ਵਾਲੇ ਵਿਚਾਰਾਂ ਤੋਂ ਪ੍ਰੇਰਿਤ ਸਿੱਖ ਪਰਿਵਾਰ ਦੇ ਇਸ ਫੌਜੀ ਨੂੰ ਹਿੰਦੀ ਫ਼ਿਲਮ ਸ਼ੋਲੇ ਦੇ ਖਲਨਾਇਕ ਗੱਬਰ ਸਿੰਘ ਦੇ ਕਿਰਦਾਰ ਦੇ ਉਸ ਡਾਇਲਾਗ ਤੋਂ ਬਹੁਤ ਹੌਸਲਾ ਮਿਲਦਾ ਹੈ – ਜੋ ਡਰ ਗਿਆ , ਸਮਝੋ ਮਰ ਗਿਆ।