ਭਾਰਤ ਅਤੇ ਚੀਨ ਦੇ ਜਵਾਨ ਮਿਲ ਕੇ ਮਾਸਕੋ ਡੇਅ ਪਰੇਡ ਵਿੱਚ ਸ਼ਾਮਲ ਹੋਣਗੇ

150
ਭਾਰਤੀ ਹਥਿਆਰਬੰਦ ਫੌਜਾਂ ਦੀ ਟੀਮ ਮਾਸਕੋ ਲਈ ਰਵਾਨਾ ਹੋਈ।

ਲੱਦਾਖ ਦੀ ਸਰਹੱਦ ‘ਤੇ ਇੱਕ ਦੂਜੇ ਨੂੰ ਮਾਰਨ ਦੀ ਖ਼ੂਨੀ ਝੜਪ ਦੇ 10 ਦਿਨਾਂ ਦੇ ਅੰਦਰ ਰੂਸ ਅਤੇ ਚੀਨ ਦੀਆਂ ਫੌਜਾਂ ਦੀਆਂ ਟੁੱਕੜੀਆਂ ਰੂਸ ਰਾਜਧਾਨੀ ਦੀ ਰਾਜਧਾਨੀ ਮਾਸਕੋ ਵਿੱਚ ਹੋਣ ਵਾਲੀ ਪਰੇਡ ਵਿੱਚ ਹਿੱਸਾ ਲੈਣਗੀਆਂ। ਇਹ ‘ਮਾਸਕੋ ਵਿਕਟਰੀ ਡੇਅ ਪਰੇਡ’ ਦੂਜੀ ਵਿਸ਼ਵ ਜੰਗ ਵਿੱਚ ਜਰਮਨੀ ਦੀ ਨਾਜ਼ੀ ਫੌਜ ਦੀ ਹਾਰ ਦੀ 75ਵੀਂ ਵਰ੍ਹੇਗੰਢ ਦੇ ਸਮਾਗਮ ਦੌਰਾਨ 24 ਜੂਨ ਨੂੰ ਇਤਿਹਾਸਿਕ ਰੈੱਡ ਸਕੁਏਰ ਵਿਖੇ ਕੀਤੀ ਜਾਣੀ ਹੈ। ਕਰਨਲ ਦੇ ਰੈਂਕ ਦੇ ਇੱਕ ਅਧਿਕਾਰੀ ਦੀ ਅਗਵਾਈ ਵਿੱਚ ਭਾਰਤੀ ਫੌਜ ਦੇ ਤਿੰਨ ਅੰਗਾਂ ਦੇ 75 ਜਵਾਨਾਂ ਦੀ ਇੱਕ ਜੁੜੀ ਟੁਕੜੀ ਪਰੇਡ ਵਿੱਚ ਹਿੱਸਾ ਲੈਣ ਲਈ ਭਾਰਤ ਤੋਂ ਰਵਾਨਾ ਹੋ ਗਈ ਹੈ। ਹਰ ਸਾਲ ਹੋਣ ਵਾਲੀ ਇਸ ਪਰੇਡ ਵਿੱਚ ਹਿੱਸਾ ਲੈਣ ਲਈ 20 ਦੇਸ਼ਾਂ ਦੀਆਂ ਫੌਜਾਂ ਨੂੰ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਅਮੇਰਿਕਾ, ਇੰਗਲੈਂਡ ਅਤੇ ਫ੍ਰਾਂਸ ਸ਼ਾਮਲ ਹਨ।

ਮਾਸਕੋ ਡੇ ਪਰੇਡ (ਫਾਈਲ)

ਪਰੇਡ ਵਿੱਚ ਭਾਰਤੀ ਟੁਕੜੀ ਦੀ ਅਗਵਾਈ ਵਿਸ਼ਵ ਜੰਗ ਵਿੱਚ ਬਹਾਦੁਰੀ ਦਾ ਝੰਡਾ ਲਹਿਰਾਉਣ ਵਾਲੀ ਸਿੱਖ ਲਾਈਟ ਇਨਫੈਂਟਰੀ ਦੇ ਮੇਜਰ ਰੈਂਕ ਦਾ ਅਧਿਕਾਰੀ ਕਰ ਰਿਹਾ ਹੈ। ਸਿੱਖ ਲਾਈਟ ਇਨਫੈਂਟਰੀ ਦੇ ਸੈਨਿਕ ਇਤਿਹਾਸ ਨੂੰ ਸਾਂਝਾ ਕਰਦੇ ਹੋਏ ਭਾਰਤੀ ਫੌਜ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਕਿਹਾ ਕਿ ਇਸ ਰੈਜੀਮੈਂਟ ਦੀ ਦੂਜੀ ਵਿਸ਼ਵ ਜੰਗ ਵਿੱਚ ਦਿਖਾਈ ਬਹਾਦੁਰੀ ਦੀ ਗਵਾਹ ਇਸਨੂੰ ਮਿਲੇ 4 ਬੈਟਲ ਆਨਰਜ਼ ਅਤੇ 2 ਮਿਲਟਰੀ ਕ੍ਰਾਸ ਵਰਗੇ ਕਈ ਸਨਮਾਨ ਹਨ।

ਦੂਜੀ ਵਿਸ਼ਵ ਜੰਗ ਦੌਰਾਨ ਬ੍ਰਿਟਿਸ਼ ਇੰਡੀਅਨ ਆਰਮਡ ਫੋਰਸਿਜ਼ ਅਲਾਇਡ ਫੋਰਸਾਂ ਵਿੱਚ ਸਭ ਤੋਂ ਵੱਡੇ ਫੌਜੀ ਬਲਾਂ ਵਿੱਚੋਂ ਇੱਕ ਸੀ, ਜਿਸ ਨੇ ਉੱਤਰੀ ਅਤੇ ਪੂਰਬੀ ਅਫਰੀਕਾ, ਪੱਛਮੀ ਮਾਰੂਥਲ ਅਤੇ ਯੂਰਪ ਵਿੱਚ ਜ਼ਬਰਦਸਤ ਦੰਹ ਨਾਵੇ ਖੇਤਰਾਂ ਵਿੱਚ ਮੱਧ ਦੇਸ਼ਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਵਿੱਚ ਹਿੱਸਾ ਲਿਆ ਸੀ।

ਮਾਸਕੋ ਡੇ ਪਰੇਡ (ਫਾਈਲ)

ਭਾਰਤੀ ਫੌਜੀਆਂ ਦੀ ਭੂਮਿਕਾ:

ਇਨ੍ਹਾਂ ਆਪ੍ਰੇਸ਼ਨਾਂ ਵਿੱਚ 87 ਹਜ਼ਾਰ ਤੋਂ ਵੱਧ ਭਾਰਤੀ ਫੌਜੀਆਂ ਨੇ ਆਪਣੀਆਂ ਜਾਨਾਂ ਗੁਆਈਆਂ ਅਤੇ 34354 ਜ਼ਖ਼ਮੀ ਹੋਏ ਸਨ। ਭਾਰਤੀ ਫੌਜੀਆਂ ਨੇ ਸਾਰੇ ਮੋਰਚਿਆਂ ਉੱਤੇ ਜੰਗ ਵਿੱਚ ਹਿੱਸਾ ਲਿਆ ਅਤੇ ਨਾਲ ਹੀ ਈਰਾਨ ਵਿੱਚੋਂ ਲੰਘ ਰਹੇ ਲੀਜ ਰਸਤੇ ਉੱਤੇ ਲੌਜਿਸਟਿਕ ਹਿਮਾਇਤ ਵੀ ਯਕੀਨੀ ਬਣਾਇਆ, ਤਾਂ ਜੋ ਹਥਿਆਰ, ਗੋਲਾ ਬਾਰੂਦ, ਉਪਕਰਣ ਅਤੇ ਖਾਣ ਪੀਣ ਦੀਆਂ ਵਸਤਾਂ ਵੀ ਸੋਵੀਅਤ ਯੂਨੀਅਨ, ਈਰਾਨ ਅਤੇ ਇਰਾਕ ਲਿਜਾਈਆਂ ਗਈਆਂ। ਇਸ ਜੰਗ ਵਿੱਚ ਭਾਰਤੀ ਫੌਜੀਆਂ ਦੀ ਬਹਾਦੁਰੀ ਨੂੰ 18 ਹਜ਼ਾਰ ਵਿਕਟੋਰੀਆ ਅਤੇ ਜਾਰਜ ਕ੍ਰਾਸ ਸਨਮਾਨਾਂ ਸਮੇਤ ਚਾਰ ਹਜ਼ਾਰ ਤੋਂ ਵੱਧ ਸਨਮਾਨ ਪ੍ਰਦਾਨ ਕੀਤੇ ਗਏ ਸਨ।

ਰੈੱਡ ਸਟਾਰ ਸਨਮਾਨ:

1944 ਵਿੱਚ ਸੋਵੀਅਤ ਯੂਨੀਅਨ ਤੋਂ ਰੈੱਡ ਸਟਾਰ ਨਾਲ ਸਜਾਏ ਗਏ ਸੂਬੇਦਾਰ ਨਾਰਾਇਣ ਰਾਓ ਨਿੱਕਮ ਅਤੇ ਹੌਲਦਾਰ ਗਜੇਂਦਰ ਸਿੰਘ ਚੰਦ

ਐਨਾ ਹੀ ਨਹੀਂ, ਸੋਵੀਅਤ ਯੂਨੀਅਨ ਨੇ ਭਾਰਤੀ ਹਥਿਆਰਬੰਦ ਦਸਤਿਆਂ ਦੀ ਬਹਾਦੁਰੀ ਦੀ ਸ਼ਲਾਘਾ ਕੀਤੀ ਅਤੇ ਸੋਵੀਅਤ ਯੂਨੀਅਨ ਦੀ ਸਰਵਉੱਚ ਸੰਸਥਾ ਪ੍ਰੇਸੀਡਿਅਮ ਨੇ 23 ਮਈ 1944 ਨੂੰ ਪਾਸ ਕੀਤੇ ਇੱਕ ਸਰਕਾਰੀ ਹੁਕਮ ਰਾਹੀਂ ਰਾਇਲ ਇੰਡੀਅਨ ਸਰਵਿਸ ਕੋਰ ਦੇ ਭਾਰਤੀ ਫੌਜੀ ਸੂਬੇਦਾਰ ਨਾਰਾਇਣ ਰਾਓ ਨਿੱਕਮ ਅਤੇ ਹੌਲਦਾਰ ਗਜੇਂਦਰ ਸਿੰਘ ਚੰਦ ਦੀ ਸ਼ਲਾਘਾ ਨੂੰ ਵੱਕਾਰੀ ਰੈੱਡ ਸਟਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਸਰਕਾਰੀ ਇਸ ਹੁਕਮ ‘ਤੇ ਮਿਖਾਇਲ ਕਲਿਨਿਨ ਅਤੇ ਅਲੈਗਜ਼ੈਂਡਰ ਗਾਰਕਿਨ ਨੇ ਹਸਤਾਖਰ ਕੀਤੇ ਸਨ। ਸੂਬੇਦਾਰ ਨਾਰਾਇਣ ਰਾਓ ਨਿੱਕਮ ਕਰਨਾਟਕ ਦੇ ਬੰਗਲੁਰੂ ਜ਼ਿਲ੍ਹੇ ਦੀ ਕਨਕਨਹੱਲੀ ਤਹਿਸੀਲ ਦੇ ਨੇਰਾਲਾ ਹਾਥੀ ਪਿੰਡ ਦੇ ਵਸਨੀਕ ਸਨ ਅਤੇ ਹੌਲਦਾਰ ਗਜੇਂਦਰ ਸਿੰਘ ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦੀ ਸ਼ੋਰ ਤਹਿਸੀਲ ਦੇ ਬਰਾਲੂ ਪਿੰਡ ਦੇ ਰਹਿਣ ਵਾਲੇ ਸਨ। ਇਹ ਦੋਵੇਂ ਰਾਇਲ ਇੰਡੀਅਨ ਆਰਮਜ਼ ਸਪਲਾਈ ਕੋਰ ਦੀ ਆਮ ਕੰਮ ਕਰਨ ਵਾਲੀ ਟ੍ਰਾਂਸਪੋਰਟ ਕੰਪਨੀ ਵਿੱਚ ਤਾਇਨਾਤ ਸਨ।