ਭਾਰਤ ਵਿੱਚ ਬਣੇ ਜੰਗੀ ਜਹਾਜ਼ ਐੱਲਸੀਏ ਤੇਜਸ ਦੀ ਸਭ ਤੋਂ ਅਹਿਮ ਸਫਲ ਉਡਾਣ

99
ਹਲਕੇ ਜੰਗੀ ਜਹਾਜ਼ ਤੇਜਸ

ਭਾਰਤ ਵਿੱਚ ਬਣੇ ਅਤੇ ਡਿਜ਼ਾਇਨ ਕੀਤਾ ਹਲਕੇ ਜੰਗੀ ਜਹਾਜ਼ ਤੇਜਸ (ਐੱਲਸੀਏ-ਤੇਜਸ) ਨੇ ਆਖਰਕਾਰ ਉਸ ਉਡਾਣ ਵਿੱਚ ਵੀ ਸਫਲਤਾ ਹਾਸਲ ਕਰਕੇ ਭਾਰਤੀ ਹਵਾਈ ਫੌਜ ਵਿੱਚ ਸੇਵਾ ਕਰਨ ਲਈ ਆਖਰੀ ਪੌੜੀ ਨੂੰ ਵੀ ਪਾਰ ਕਰ ਗਿਆ। ਤੇਜਸ ਨੇ ਇਹ ਉਡਾਣ ਮੰਗਲਵਾਰ ਦੁਪਹਿਰ ਬੰਗਲੌਰ ਵਿੱਚ ਭਰੀ ਜਿਸ ਨੂੰ ਭਾਰਤੀ ਹਵਾਈ ਫੌਜ ਦੇ ਸੇਵਾਮੁਕਤ ਏਅਰ ਕਮੋਡੋਰ ਅਤੇ ਟੈਸਟ ਫਲਾਇੰਗ ਚੀਫ (ਫਿਕਸਡ ਵਿੰਗ) ਦੇ ਏ. ਮੁਥਨਾ ਦੀ ਅਗਵਾਈ ਵਿੱਚ ਅੰਜਾਮ ਦਿੱਤਾ ਗਿਆ।

ਤੇਜਸ ਦਾ ਨਿਰਮਾਣ ਅਤੇ ਵਿਕਸਤ ਕਰਨ ਵਾਲੀ ਹਿੰਦੁਸਤਾਨ ਐਰੋਨੋਟਿਕਸ ਲਿਮਟਿਡ (ਐੱਚਏਐੱਲ) ਦੇ ਅਨੁਸਾਰ, ਤੇਜਸ ਦੀ ਇਹ ਉਡਾਣ ਕਸਵੱਟੀ ‘ਤੇ ਪੂਰੀ ਸਫਲ ਰਹੀ ਹੈ। ਐੱਚਏਐੱਲ ਨੇ ਇਹ ਸਫਲਤਾ ਸੀਈਐੱਸਆਈਐੱਲਏਸੀ ਵੱਲੋਂ ਡ੍ਰਾਇੰਗ ਐਪਲੀਕੇਬਿਲਿਟੀ ਲਿਸਟ (ਡੀਏਐੱਲ DAL) ਅਤੇ ਸਟੈਂਡਰਡ ਓਪ੍ਰੇਟਿੰਗ ਪ੍ਰਕਿਰਿਆ (ਐੱਸਓਪੀ- SOP) ਦੇ ਜਾਰੀ ਹੋਣ ਤੋਂ ਬਾਰਾਂ ਮਹੀਨਿਆਂ ਅੰਦਰ ਪ੍ਰਾਪਤ ਕੀਤੀ।

ਬੰਗਲੁਰੂ ਵਿੱਚ ਐੱਚਏਐੱਲ ਹਵਾਈ ਪੱਟੀ ਤੋਂ ਦੁਪਹਿਰ 12.30 ਵਜੇ ਜਦੋਂ ਤੇਜਸ ਨੇ ਉਡਾਣ ਭਰੀ, ਉਦੋਂ ਉਸ ਵਿੱਚ ਪਾਇਲਟ ਦੀ ਭੂਮਿਕਾ ਵਿੱਚ ਏਅਰ ਕਮੋਡੋਰ ਕੇ.ਏ. ਮੁਥਾਨਾ ਮੌਜੂਦ ਸਨ। ਹਵਾ ਵਿੱਚ ਫਿਊਲ ਭਰਨਾ ਅਤੇ ਬਿਓਂਡ ਵਿਜ਼ੂਅਲ ਰੇਂਜ (ਬੀਵੀਆਰ- BVR) ਮਿਜ਼ਾਈਲ ਪ੍ਰਣਾਲੀ ਜਿਹੀਆਂ ਕਈ ਆਧੁਨਿਕ ਵਿਸ਼ੇਸ਼ਤਾਵਾਂ ਵਾਲਾ ਇਹ ਤੇਜਸ ਜਹਾਜ਼ ਆਪਣੀ ਪ੍ਰੀਖਿਆ ਅਧੀਨ ਤਕਰੀਬਨ 40 ਮਿੰਟ ਅਸਮਾਨ ਵਿੱਚ ਰਿਹਾ।

ਐੱਚਏਐੱਲ ਦੇ ਚੇਅਰਮੈਨ ਅਤੇ ਐੱਮਡੀ ਆਰ.ਕੇ. ਮਾਧਵਨ ਦਾ ਕਹਿਣਾ ਹੈ ਕਿ ਐੱਲਸੀਏ ਤੇਜਸ ਪ੍ਰੋਗਰਾਮ ਐੱਚਏਐੱਲ ਦੇ ਡਾਇਰੈਕਟਰ ਜਨਰਲ, ਏਰੋਨੋਟਿਕਲ ਕੁਆਲਿਟੀ ਅਸ਼ੋਰੈਂਸ, ਸੈਂਟਰ ਫਾਰ ਮਿਲਟਰੀ ਏਅਰਵਰਥਨੈੱਸ ਐਂਡ ਸਰਟੀਫਿਕੇਸ਼ਨ, ਇੰਡੀਅਨ ਏਅਰ ਫੋਰਸ ਅਤੇ ਏਰੋਨੋਟਿਕਲ ਡਿਵੈਲਪਮੈਂਟ ਏਜੰਸੀ ਦੇ ਵੱਖ-ਵੱਖ ਹਿੱਸੇਦਾਰਾਂ ਦੀ ਕਾਬਿਲੇਤਾਰੀਫ ਟੀਮ ਵਰਕ ਦੀ ਭੂਮਿਕਾ ਰਹੀ।

15 ਅਤੇ ਤੇਜਸ :

ਐੱਚਏਐੱਲ ਦੇ ਸੀਐੱਮਡੀ ਆਰ. ਮਾਧਵਨ ਦਾ ਕਹਿਣਾ ਹੈ ਕਿ ਤੇਜਸ ਦੀ ਇਹ ਸਫਲ ਉਡਾਨ 15 ਹੋਰ ਜਹਾਜ਼ਾਂ ਦੀ ਉਸਾਰੀ ਲਈ ਐੱਫਓਸੀ ਬਲਾਕ ਦੀ ਮਨਜ਼ੂਰੀ ਲਈ ਰਾਹ ਸਾਫ ਕਰੇਗੀ। ਇਨ੍ਹਾਂ ਤੇਜਸ ਜਹਾਜ਼ਾਂ ਨੂੰ ਅਗਲੇ ਵਿੱਤੀ ਸਾਲ ਵਿੱਚ ਭਾਰਤੀ ਹਵਾਈ ਫੌਜ ਦੇ ਹਵਾਲੇ ਕਰਨ ਦੀ ਯੋਜਨਾ ਹੈ।