ਭਾਰਤੀ ਸਮੁੰਦਰੀ ਫੌਜ ਦਾ ਹਸਪਤਾਲ ‘ਪਤੰਜਲੀ’ ਵੀ ਕੋਵਿਡ-19 ਖਿਲਾਫ ਜੰਗ ਲਈ ਅੱਗੇ ਆਇਆ

57
ਸਮੁੰਦਰੀ ਫੌਜ ਦਾ ਹਸਪਤਾਲ ‘ਪਤੰਜਲੀ’

ਕਰਨਾਟਕ ਦੇ ਕਾਰਵਾਰ ਵਿੱਚ ਭਾਰਤੀ ਸਮੁੰਦਰੀ ਫੌਜ ਦਾ ਹਸਪਤਾਲ ‘ਪਤੰਜਲੀ’ ਵੀ ਕੋਵਿਡ -19 ਖਿਲਾਫ ਲੜਾਈ ਵਿੱਚ ਪਿੱਛੇ ਨਹੀਂ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉੱਤਰ ਕੰਨੜ ਜ਼ਿਲ੍ਹੇ ਦੇ ਇਸ ਹਸਪਤਾਲ ਨੇ 24 ਘੰਟਿਆਂ ਦੇ ਅੰਦਰ ਕੋਵਿਡ 19 ਨਾਲ ਲੜਨ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ ਸੀ।

ਸਮੁੰਦਰੀ ਫੌਜ ਦਾ ਹਸਪਤਾਲ ‘ਪਤੰਜਲੀ’

ਦਰਅਸਲ, 25 ਮਾਰਚ ਨੂੰ ਦੇਸ਼ ਵਿਆਪੀ ਤਾਲਾਬੰਦੀ ਦੇ ਐਲਾਨ ਤੋਂ ਬਾਅਦ, ਕਾਰਵਾਰ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਇੰਡੀਅਨ ਨੇਵੀ ਹਸਪਤਾਲ ਦੇ ਆਈਐੱਨਐੱਚਐੱਸ ਪਤੰਜਲੀ ਨੂੰ ਬੇਨਤੀ ਕੀਤੀ ਸੀ ਕਿ ਕੋਵਿਡ-19 ਮਰੀਜਾਂ ਦੇ ਇਲਾਜ ਲਈ ਪ੍ਰਬੰਧ ਕਰਨ ਦੀ ਜ਼ਰੂਰਤ ਹੈ। ਇੱਕ ਪ੍ਰੈਸ ਬਿਆਨ ਅਨੁਸਾਰ, ਹਸਪਤਾਲ ਨੇ 24 ਘੰਟਿਆਂ ਦੇ ਅੰਦਰ-ਅੰਦਰ ਆਪਣੇ ਆਪ ਨੂੰ ਸਾਰੇ ਤਰੀਕਿਆਂ ਨਾਲ ਤਿਆਰ ਕਰ ਲਿਆ ਸੀ, ਤਾਂ ਜੋ 28 ਮਾਰਚ ਨੂੰ ਕੋਵਿਡ -19 ਦੇ ਪਾਜੀਟਿਵ ਪਾਏ ਗਏ ਮਰੀਜਾਂ ਦੇ ਪਹਿਲੇ ਗਰੁੱਪ ਦਾ ਸਹੀ ਢੰਗ ਨਾਲ ਇਲਾਜ ਕੀਤਾ ਜਾ ਸਕੇ।

ਸਮੁੰਦਰੀ ਫੌਜ ਦਾ ਹਸਪਤਾਲ ‘ਪਤੰਜਲੀ’

ਇੰਡੀਅਨ ਨੇਵੀ ਹਸਪਤਾਲ ‘ਪਤੰਜਲੀ’ ਵਿੱਚ ਤਿੰਨ ਡਾਕਟਰਾਂ, 9 ਮੈਡੀਕਲ ਅਮਲੇ ਦੇ ਨਾਲ-ਨਾਲ 9 ਸਹਾਇਕ ਸਟਾਫ ਦੀ ਟੀਮ ਤਾਇਨਾਤ ਕੀਤੀ ਗਈ ਹੈ। ਇਹ ਟੀਮ ਹੁਣ ਤੱਕ ਦਾਖਲ 9 ਕੋਵਿਡ -19 ਮਰੀਜਾਂ ਦੀ 24 ਘੰਟੇ ਦੇਖਭਾਲ ਨੂੰ ਯਕੀਨੀ ਬਣਾ ਰਹੀ ਹੈ। ਇਸ ਦੇ ਨਾਲ ਹੀ ‘ਪਤੰਜਲੀ’ ਹਸਪਤਾਲ ਵਿੱਚ ਦਾਖਲ ਇਨ੍ਹਾਂ 9 ਮਰੀਜਾਂ ਵਿੱਚੋਂ ਅੱਠ ਮਰੀਜਾਂ ਦਾ ਇਲਾਜ ਵੀ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਹਸਪਤਾਲ ਵਿੱਚ ਹੁਣ ਸਿਰਫ਼ ਇੱਕ ਮਰੀਜ ਬਚਿਆ ਹੈ ਜੋ 16 ਅਪ੍ਰੈਲ ਤੋਂ ਉੱਥੇ ਦਾਖਲ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ ਇਲਾਜ ਲਈ ਵੀ ਚੰਗਾ ਹੁੰਗਾਰਾ ਭਰ ਰਿਹਾ ਹੈ।

ਸਮੁੰਦਰੀ ਫੌਜ ਦਾ ਹਸਪਤਾਲ ‘ਪਤੰਜਲੀ’