ਟ੍ਰੇਨਿੰਗ ਸੈਂਟਰ ‘ਚ ਭਾਰਤੀ ਫੌਜ ਦੇ ਅਧਿਕਾਰੀ ਦੀ ਲਾਸ਼ ਲਟਕਦੀ ਮਿਲੀ

4
ਭਾਰਤੀ ਫੌਜ
ਕੋਡ ਤਸਵੀਰ

ਭਾਰਤੀ ਫੌਜ ਦੇ ਇੱਕ ਸਿਖਲਾਈ ਕੇਂਦਰ ਵਿੱਚ ਕਮਾਂਡਿੰਗ ਅਫਸਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਹ ਅਧਿਕਾਰੀ ਕਰਨਲ ਨਿਸ਼ੀਥ ਖੰਨਾ (43 ਸਾਲਾ) ਸੀ, ਜਿਸ ਦੀ ਲਾਸ਼ ਸੋਮਵਾਰ ਸਵੇਰੇ ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਮਿਲੀ।

ਪੁਲਿਸ ਅਨੁਸਾਰ ਕਰਨਲ ਨਿਸ਼ੀਥ ਖੰਨਾ ਦੀ ਐਤਵਾਰ ਰਾਤ ਕਰੀਬ 10.30 ਵਜੇ ਸਿਗਨਲ ਟ੍ਰੇਨਿੰਗ ਸੈਂਟਰ ਵਿੱਚ ਛੱਤ ਵਾਲੇ ਪੱਖੇ ਨਾਲ ਬੰਨ੍ਹੀ ਫਾਹੇ ਨਾਲ ਲਟਕਦੀ ਲਾਸ਼ ਮਿਲੀ। ਉਸ ਦੀ ਮੌਤ ਹੋ ਚੁੱਕੀ ਸੀ।

ਕਰਨਲ ਨਿਸ਼ੀਥ ਖੰਨਾ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਭਾਰਤੀ ਫੌਜ ਦੀ ਪਹਿਲੀ ਤਕਨੀਕੀ ਸਿਖਲਾਈ ਰੈਜੀਮੈਂਟ (ਟੀ.ਟੀ.ਆਰ.) ਦੇ ਕਮਾਂਡਿੰਗ ਅਫਸਰ ਸਨ। ਉਹ ਇੱਥੇ ਅਫਸਰਾਂ ਦੇ ਮੈਸ ਰੂਮ ਵਿੱਚ ਠਹਿਰਿਆ ਹੋਇਆ ਸੀ। ਜਾਂਚ ਵਿੱਚ ਪੁਲਿਸ ਨੂੰ ਪਤਾ ਲੱਗਾ ਕਿ ਕਰਨਲ ਖੰਨਾ ਦੇ ਪਰਿਵਾਰ ਵਿੱਚ ਪਤਨੀ, ਬੇਟਾ ਅਤੇ ਬੇਟੀ ਹੈ ਪਰ ਕਰਨਲ ਖੰਨਾ ਬੀਤੀ 25 ਅਕਤੂਬਰ ਤੋਂ ਇੱਥੇ ਇਕੱਲਾ ਰਹਿ ਰਿਹਾ ਸੀ।

ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਮਿਲਿਆ ਹੈ, ਜਿਸ ‘ਤੇ ਅੰਗਰੇਜ਼ੀ ‘ਚ ਸੋਰੀ ਲਿਖਿਆ ਹੋਇਆ ਹੈ। ਜਬਲਪੁਰ ਸ਼ਹਿਰ ਦੀ ਪੁਲਿਸ ਸੁਪਰਿੰਟੈਂਡੈਂਟ ਪ੍ਰਿਅੰਕਾ ਸ਼ੁਕਲਾ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਮਾਮਲਾ ਕਿਸੇ ਪਰਿਵਾਰਕ ਝਗੜੇ ਨਾਲ ਜੁੜਿਆ ਜਾਪਦਾ ਹੈ।