ਫੌਜ ‘ਚ ਜਾਨਵਰਾਂ ਦਾ ਸਨਮਾਨ ਕੀਤਾ ਜਾਂਦਾ ਹੈ, ਫੌਜ ਮੁਖੀ ਜਨਰਲ ਪਾਂਡੇ ਨੇ ਇਸ ਖੱਚਰ ਨੂੰ ਕੀਤਾ ਸਨਮਾਨਿਤ

16
ਮਨੋਜ ਪਾਂਡੇ
ਆਰਮੀ ਚੀਫ ਜਨਰਲ ਪਾਂਡੇ ਨੇ ਇਸ ਖੱਚਰ ਨੂੰ ਇਹ ਐਵਾਰਡ ਦਿੱਤਾ।

ਭਾਰਤ ਦੇ 75ਵੇਂ ਸੈਨਾ ਦਿਵਸ ਦੇ ਮੌਕੇ ‘ਤੇ ਜ਼ਮੀਨੀ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਇੱਕ ਫੌਜੀ ਖੱਚਰ ਨੂੰ ਪੁਰਸਕਾਰ ਦਿੱਤਾ ਹੈ। ਇਸ ਖੱਚਰ ਦੇ ਖੁਰ ਦੀ ਸੰਖਿਆ 122 ਹੈ। ਫੌਜ ਮੁਖੀ ਜਨਰਲ ਪਾਂਡੇ ਤੋਂ ਸਨਮਾਨ ਪ੍ਰਾਪਤ ਇਹ ਖੱਚਰ ਕਾਲੇ ਅਤੇ ਭੂਰੇ ਰੰਗ ਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੂਰ-ਦੁਰਾਡੇ ਦੇ ਇਲਾਕਿਆਂ ‘ਚ ਤਾਇਨਾਤ ਸੈਨਿਕਾਂ ਨੂੰ ਸਿੱਧੇ ਸਾਮਾਨ ਦੀ ਸਪਲਾਈ ਕਰਨ ‘ਚ ਖੱਚਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ।

ਫੌਜ ਨੇ ਇੱਕ ਬਿਆਨ ‘ਚ ਕਿਹਾ ਕਿ ਫੌਜ ਦੇ ਪਸ਼ੂ ਟ੍ਰਾਂਸਪੋਰਟ ਯੂਨਿਟ ਦੂਰ-ਦੁਰਾਡੇ ਇਲਾਕਿਆਂ ‘ਚ ਚੁਣੌਤੀਪੂਰਨ ਹਾਲਤ ‘ਚ ਫੌਜ ਨੂੰ ਰਸਦ ਸਪਲਾਈ ਕਰਦੇ ਹਨ। 20 23 ਨੂੰ ਆਰਮੀ ਡੇਅ ਦੇ ਮੌਕੇ ‘ਤੇ ਖੱਚਰ ਨੰਬਰ-122 ਨੂੰ ਆਰਮੀ ਸਟਾਫ਼ ਕਾਮੈਂਡੇਸ਼ਨ ਕਾਰਡ ਦਿੱਤਾ ਗਿਆ।