ਭਾਰਤੀ ਹਵਾਈ ਫੌਜ ਦੇ ਜੰਗੀ ਜਹਾਜ਼ ਮਿਗ-29 ਨੂੰ ਪੰਜਾਬ ਵਿੱਚ ਹਾਦਸਾ

147
मिग 29 के पायलट ने खुद को सुरक्षित तरीके से इजेक्ट कर लिया.

ਭਾਰਤੀ ਹਵਾਈ ਫੌਜ ਦਾ ਜੰਗੀ ਜਹਾਜ਼ ਮਿਗ -29 ਪੰਜਾਬ ਦੇ ਹੁਸ਼ਿਆਰ ਪੁਰ ਨੇੜੇ ਕ੍ਰੈਸ਼ ਹੋ ਗਿਆ। ਜਹਾਜ਼ ਦੇ ਪਾਇਲਟ ਨੇ ਆਪਣੇ ਆਪ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਹ ਹਾਦਸਾ ਸਵੇਰੇ ਇੱਥੇ ਗੜ੍ਹਸ਼ੰਕਰ ਨੇੜੇ ਵਾਪਰਿਆ।

ਆਦਮਪੁਰ ਹਵਾਈ ਅੱਡੇ ਤੋਂ ਇਸ ਮਿਗ ਨੇ ਆਮ ਵਾਂਗ ਉਡਾਣ ਭਰੀ ਸੀ

ਪੰਜਾਬ ਦੇ ਜਲੰਧਰ ਦੇ ਕੋਲੋਂ ਆਦਮਪੁਰ ਹਵਾਈ ਅੱਡੇ ਤੋਂ ਇਸ ਮਿਗ-29 ਨੇ ਆਮ ਵਾਂਗ ਉਡਾਣ ਭਰੀ ਸੀ ਅਤੇ ਥੌੜੀ ਹੀ ਦੇਰ ਬਾਅਦ ਹਾਦਸੇ ਦਾ ਸ਼ਿਕਾਰ ਹੋ ਕੇ ਖੇਤਾਂ ਵਿੱਚ ਜਾ ਡਿੱਗਿਆ। ਡਿੱਗਣ ਦੇ ਬਾਅਦ ਇਸ ਵਿੱਚ ਅੱਗ ਲੱਗ ਗਈ ਅਤੇ ਧਮਾਕਾ ਵੀ ਸੁਣਿਆ ਗਿਆ। ਮੁੱਢਲੀ ਜਾਂਚ ਵਿੱਚ ਇਸ ਹਾਦਸੇ ਦਾ ਕਾਰਨ ਮਿਗ-29 ਵਿੱਚ ਅਚਾਨਕ ਤਕਨੀਕੀ ਖਰਾਬੀ ਦੱਸੀ ਜਾ ਰਹੀ ਹੈ, ਜਿਸ ਕਾਰਨ ਪਾਇਲਟ ਜੰਗੀ ਜਹਾਜ਼ ਨੂੰ ਕਾਬੂ ਨਹੀਂ ਕਰ ਸਕਿਆ। ਪਾਇਲਟ ਨੇ ਆਪਣੇ ਆਪ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਅਤੇ ਪੈਰਾਸ਼ੂਟ ਦੀ ਮਦਦ ਨਾਲ ਖੇਤਾਂ ਵਿੱਚ ਉਤਰ ਗਿਆ, ਜਿਸਦੀ ਸਥਾਨਕ ਲੋਕਾਂ ਨੇ ਜਾਣਕਾਰੀ ਦਿੱਤੀ।