ਸੜਕਾਂ ‘ਤੇ ਫਲ ਵੇਚਦੇ ਰਿਟਾਇਰਡ ਫੌਜੀ ਅਫਸਰ ਦੇ ਲੋਕ ਬਣੇ ਮੁਰੀਦ

70
ਜਨਰਲ ਸ਼ਾਹ ਮਹਿਮੂਦ ਨਿਆਜ਼ੀ
ਸੇਵਾਮੁਕਤ ਜਨਰਲ ਸ਼ਾਹ ਮਹਿਮੂਦ ਨਿਆਜ਼ੀ ਸੜਕਾਂ 'ਤੇ ਫਲ ਵੇਚਦੇ ਹੋਏ।

ਇਸ ਤਸਵੀਰ ਨੂੰ ਦੇਖ ਕੇ ਕੋਈ ਯਕੀਨ ਨਹੀਂ ਕਰ ਸਕਦਾ ਕਿ ਸੜਕਾਂ ‘ਤੇ ਫਲ ਵੇਚਣ ਵਾਲਾ ਇਹ ਬਜ਼ੁਰਗ ਫੌਜ ਦਾ ਕੋਈ ਸੀਨੀਅਰ ਅਧਿਕਾਰੀ ਵੀ ਹੋ ਸਕਦਾ ਹੈ। ਅਫਸਰ ਵੀ ਉਹ ਹੈ ਜਿਸ ਦੇ ਨਾਂਅ ਦੇ ਅੱਗੇ ਜਨਰਲ ਦਾ ਦਰਜਾ ਹੋਵੇ। ਇਹ ਤਸਵੀਰ ਅਫਗਾਨਿਸਤਾਨ ਦੇ ਕੰਧਾਰ ਸ਼ਹਿਰ ਦੀ ਹੈ। ਅਫਗਾਨਿਸਤਾਨ ਦੇ ਟਵਿੱਟਰ ਹੈਂਡਲ ਤੋਂ ਟਵੀਟ ਕੀਤੀ ਗਈ ਇੱਕ ਤਸਵੀਰ ਭਾਰਤ ਦੇ ਸੇਵਾਮੁਕਤ ਫੌਜੀ ਅਧਿਕਾਰੀਆਂ ਵਿੱਚ ਵੀ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਦੇਖ ਕੇ ਹਰ ਕੋਈ ਸਲਾਮ ਕਰ ਰਿਹਾ ਹੈ, ਫੌਜੀ ਭਾਈਚਾਰੇ ਦੇ ਮਾਣ ਅਤੇ ਖੁੱਦਦਾਰੀ ਵਾਲੇ ਜਜ਼ਬੇ ਨੂੰ ਯਾਦ ਕਰਦਿਆਂ ਸਲਾਮ ਰਿਹਾ ਹੈ।

ਟਵਿੱਟਰ ਅਤੇ ਫੇਸਬੁੱਕ ‘ਤੇ ਇਸ ਤਸਵੀਰ ਦੇ ਨਾਲ ਬਜ਼ੁਰਗ ਵਿਅਕਤੀ ਬਾਰੇ ਦਿੱਤੀ ਗਈ ਜਾਣਕਾਰੀ ਜਿੱਥੇ ਹੈਰਾਨੀ ਪੈਦਾ ਕਰਦੀ ਹੈ, ਉੱਥੇ ਹੀ ਹਰ ਕਿਸੇ ਦੇ ਮਨ ‘ਚ ਇਸ ਬਜ਼ੁਰਗ ਪ੍ਰਤੀ ਸਤਿਕਾਰ ਨੂੰ ਵੀ ਦਰਸਾਉਂਦੀ ਹੈ। ਇਸ ਦੇ ਅਨੁਸਾਰ ਅਫਗਾਨਿਸਤਾਨ ਦੇ ਕੰਧਾਰ ਸ਼ਹਿਰ ਦੀਆਂ ਸੜਕਾਂ ‘ਤੇ ਸੈਰ ਕਰਦੇ ਹੋਏ ਲੱਕੜ ਦੀ ਚੌਂਕੀ ‘ਤੇ ਫਲ ਵੇਚਣ ਵਾਲਾ ਇਹ ਬਜ਼ੁਰਗ ਜਨਰਲ ਸ਼ਾਹ ਮਹਿਮੂਦ ਨਿਆਜ਼ੀ ਹੈ, ਜੋ ਕਿਸੇ ਸਮੇਂ ਅਫਗਾਨ ਫੌਜ ‘ਚ ਬ੍ਰਿਗੇਡੀਅਰ ਸੀ ਅਤੇ ਉਨ੍ਹਾਂ 1990 ਤੱਕ ਫੌਜ ‘ਚ ਸੇਵਾਵਾਂ ਨਿਭਾਈਆਂ। 1958 ਵਿੱਚ ਇੰਗਲੈਂਡ ਦੀ ਰਾਇਲ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਉਨ੍ਹਾਂ ਨੇ ਅਫਗਾਨ ਫੌਜ ਵਿੱਚ ਨੌਕਰੀ ਸ਼ੁਰੂ ਕੀਤੀ।

ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਦੋ ਪੁੱਤਰ ਅਫਗਾਨਿਸਤਾਨ ਦੀ ਘਰੇਲੂ ਜੰਗ ਵਿੱਚ ਮਾਰੇ ਗਏ ਸਨ ਅਤੇ ਤੀਜੇ ਪੁੱਤਰ ਨੇ ਆਪਣੇ ਆਪ ਨੂੰ (ਸ਼ਾਇਦ 2019 ਵਿਚ) ਬੰਬ ਨਾਲ ਉਡਾ ਲਿਆ ਸੀ ਭਾਵ ਉਹ ਫਿਦਾਇਨ ਬਣ ਗਿਆ ਸੀ। ਜਦੋਂ ਜਨਰਲ ਸ਼ਾਹ ਮਹਿਮੂਦ ਨਿਆਜ਼ੀ ਬਾਰੇ ਇਹ ਸਭ ਕੁਝ ਟਵੀਟ ਕੀਤਾ ਗਿਆ ਤਾਂ ਉਹ 88 ਸਾਲ ਦੇ ਸਨ। ਸੋਸ਼ਲ ਮੀਡੀਆ ‘ਤੇ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਪਰਿਵਾਰ ‘ਚ ਬਜ਼ੁਰਗ ਪਤਨੀ ਅਤੇ ਵਿਧਵਾ ਨੂੰਹ ਹੈ। ਉਹ ਗਲੀ-ਮੁਹੱਲਿਆਂ ਵਿੱਚ ਸਾਮਾਨ ਵੇਚ ਕੇ ਪਰਿਵਾਰ ਦਾ ਪੇਟ ਪਾਲਦੇ ਹਨ। ਕੁਝ ਲੋਕਾਂ ਨੇ ਉਨ੍ਹਾਂ ਦੀ ਉਮਰ, ਪਰਿਵਾਰ ਅਤੇ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਅਜਿਹੀ ਕੋਈ ਵੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਦੀ ਜ਼ਮੀਰ ਇਸ ਦੀ ਇਜਾਜ਼ਤ ਨਹੀਂ ਦਿੰਦੀ।

ਜਦੋਂ ਇਹ ਤਸਵੀਰ ਲਈ ਗਈ ਸੀ, ਤਾਂ ਅਫਗਾਨਿਸਤਾਨ ਵਿੱਚ ਸਰਕਾਰ ਤਾਲਿਬਾਨ ਦੇ ਕੰਟ੍ਰੋਲ ਵਿੱਚ ਨਹੀਂ ਸੀ। ਉਦੋਂ ਅਮਰੀਕੀ ਫੌਜ ਵੀ ਉੱਥੇ ਮੌਜੂਦ ਸੀ। ਫਿਲਹਾਲ, ਇਸ ਸੇਵਾਮੁਕਤ ਸੈਨਿਕ ਬਜ਼ੁਰਗ ਦੀ ਹਾਲਤ ਬਾਰੇ ਕੋਈ ਖ਼ਬਰ ਨਹੀਂ ਹੈ। ਪਰ ਇੰਨੇ ਮਾੜੇ ਹਾਲਾਤਾਂ ਵਿੱਚ ਵੀ ਭਾਰਤ ਵਿੱਚ ਲੋਕ ਉਨ੍ਹਾਂ ਦੇ ਹੌਸਲੇ ਨੂੰ ਕਾਇਮ ਰੱਖਣ ਲਈ ਇਸ ਫੌਜੀ ਦੀ ਫੋਟੋ ਨੂੰ ਲਾਈਕ ਅਤੇ ਕੁਮੈਂਟ ਕਰ ਰਹੇ ਹਨ। ਬਜ਼ੁਰਗ ਦੀ ਇੱਕ ਵੀਡੀਓ ਵੀ ਹੈ, ਜਿਸ ਵਿੱਚ ਇੱਕ ਅਫਗਾਨ ਅਧਿਕਾਰੀ ਜਾਂ ਨੇਤਾ ਜੋ ਉਸ ਦੇ ਘਰ ਆਇਆ ਸੀ, ਮਦਦ ਦੀ ਪੇਸ਼ਕਸ਼ ਕਰਦਾ ਅਤੇ ਤੰਦਰੁਸਤੀ ਦੀ ਖੈਰ ਮੰਗਦਾ ਦੇਖਿਆ ਜਾ ਸਕਦਾ ਹੈ।