ਫੌਰ ਵਿੱਚ ਸ਼ਾਮਲ ਹੋਈਆਂ 27 ਨਰਸ ਲੈਫਟੀਨੈਂਟ, ਦਿੱਲੀ ਵਿੱਚ ਕਮੀਸ਼ਨ ਹਾਸਲ ਕੀਤਾ

118
ਕਮੀਸ਼ਲ ਹਾਸਲ ਨਰਸਿੰਗ ਅਧਿਕਾਰੀਆਂ

ਦਿੱਲੀ ਦੇ ਆਰਮੀ ਹਸਪਤਾਲ (ਰਿਸਰਚ ਐਂਡ ਰੈਫਰਲ) ਵਿੱਚ ਕਾਲਜ ਆਫ ਨਰਸਿੰਗ ਵਿੱਚ ਇੱਕ ਸ਼ਾਨਦਾਰ ਸਮਾਗਮ ਵਿੱਚ ਲੈਫਟੀਨੈਂਟ ਦੇ ਰੂਪ ਵਿੱਚ 27 ਨੌਜਵਾਨ ਵਿਦਿਆਰਥੀਆਂ ਨੂੰ ਫੌਜੀ ਨਰਸਿੰਗ ਸੇਵਾ (ਐੱਮਐੱਨਐੱਸ) ਵਿੱਚ ਕਮੀਸ਼ਨ ਕੀਤਾ ਗਿਆ। ਇਸ ਕਾਲਜ ਦੀਆਂ ਗ੍ਰੈਜੁਏਟ ਨਰਸਾਂ ਦਾ ਦੂਜਾ ਬੈਚ, ਜੋ ਫੌਜੀ ਨਰਸਿੰਗ ਸੇਵਾ ਵਿੱਚ ਕਮੀਸ਼ਨ ਕੀਤਾ ਗਿਆ ਸੀ, ਵੱਖ-ਵੱਖ ਆਰਮਡ ਫੋਰਸੇਸ ਦੇ ਹਸਪਤਾਲਾਂ ਵਿੱਚ ਤਾਇਨਾਤ ਕੀਤੀਆਂ ਜਾਣਗੀਆਂ।

ਚੰਗੀ ਕਾਰਗੁਜਾਰੀ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ

ਆਰਮੀ ਹਸਪਤਾਲ (ਆਰਆਰ) ਦੇ ਕਮਾਂਡੈਂਟ, ਲੈਫਟੀਨੈਂਟ ਜਨਰਲ ਰਜਤ ਦੱਤਾ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਵੇਂ ਕਮੀਸ਼ਲ ਹਾਸਲ ਨਰਸਿੰਗ ਅਧਿਕਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਲੈਫਟੀਨੈਂਟ ਜਨਰਲ ਦੱਤਾ ਨੇ ਆਪਣੇ ਸੰਬੋਧਨ ਵਿੱਚ ਨੌਜਵਾਨ ਅਤੇ ਉਤਸਾਹੀ ਨਰਸਿੰਗ ਅਧਿਕਾਰੀਆਂ ਨੂੰ ਸੇਵਾ ਦੀ ਨੈਤਿਕਤਾ ਦੀ ਪਾਲਣਾ ਕਰਨ ਅਤੇ ਸੰਗਠਨ ਨੂੰ ਵੱਧ ਉਚਾਈਆਂ ਤੱਕ ਲੈ ਜਾਣ ਦੀ ਅਪੀਲ ਕੀਤੀ। ਉਨ੍ਹਾਂ ਨੇ ਮੌਜੂਦਾ ਗ੍ਰੈਜੁਏਟਸ ਨੂੰ ਡਾਕਟਰੀ ਅਤ ਨਰਸਿੰਗ ਦੇ ਖੇਤਰ ਵਿੱਚ ਨਵੇਂ ਵਿਕਾਸ ਦੇ ਨਾਲ ਸੰਜਮ ਰੱਖਣ ਦੀ ਸਲਾਹ ਦਿੱਤੀ। ਜਨਰਲ ਦੱਤਾ ਨੇ ਕਿਹਾ ਕਿ ਨਰਸਿੰਗ ਅਧਿਕਾਰੀਆਂ ਨੂੰ ਮਰੀਜਾਂ ਦੀ ਦਇਆ ਭਾਵ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ।

ਚੰਗੀ ਕਾਰਗੁਜਾਰੀ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ

ਫੌਜੀ ਨਰਸਿੰਗ ਸੇਵਾ ਦੇ ਵਧੀਕ ਡਾਇਰੈਕਟਰ ਜਨਰਲ (ਏਡੀਜੀ, ਐੱਮਐੱਨਐੱਸ) ਮੇਜਰ ਜਨਰਲ ਜੌਯਸ ਗਲੇਡਿਸ ਰੋਚ ਨੇ ਨੌਜਵਾਨ ਨਰਸਾਂ ਨੂੰ ਸਹੁੰਦ ਚੁਕਾਈ। ਹਸਪਤਾਲ ਦੀ ਪ੍ਰਿੰਸੀਪਲ ਮੈਟ੍ਰਨ ਮੇਜਰ ਜਨਰਲ ਸੋਨਾਲੀ ਘੋਸ਼ਾਲ ਨੇ ਪਤਵੰਤਿਆਂ ਦਾ ਸਵਾਗਤ ਕੀਤਾ ਜਦਕਿ ਕਾਲਜ ਆਫ ਨਰਸਿੰਗ ਦੀ ਪ੍ਰਿੰਸੀਪਲ ਕਰਨਲ ਰੇਖਾ ਭੱਟਾਚਾਰਿਆ ਨੇ ਬੈਚ ਰਿਪੋਰਟ ਪੇਸ਼ ਕੀਤੀ।

ਨੌਜਵਾਨ ਅਤੇ ਉਤਸਾਹੀ ਨਰਸਿੰਗ ਅਧਿਕਾਰੀਆਂ ਨੂੰ ਸੰਬੋਧਿਤ ਕਰਦਿਆਂ ਆਰਮੀ ਹਸਪਤਾਲ (ਆਰਆਰ) ਦੇ ਕਮਾਂਡੈਂਟ, ਲੈਫਟੀਨੈਂਟ ਜਨਰਲ ਰਜਤ ਦੱਤਾ

ਲੈਫਟੀਨੈਂਟ ਪਾਰੂਲ ਅਤੇ ਲੈਫਟੀਨੈਂਟ ਅੰਕਿਤਾ ਮਿੱਤਰਾ ਨੂੰ ਉਨ੍ਹਾਂ ਦੇ ਬੈਚ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਨ ਦੇ ਲ਼ਈ ਕਮਾਂਡੈਂਟ ਸਿਲਵਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਲੈਫਟੀਨੈਂਟ ਸੁਕ੍ਰਤਿ ਚੌਹਾਨ ਨੂੰ ਸਰਬ-ਉੱਤਮ ਆਲ ਰਾਊਂਡਰ ਸਟੂਡੈਂਟ ਟ੍ਰਾਫੀ ਪ੍ਰਦਾਨ ਕੀਤੀ ਗਈ। ਲੈਫਟੀਨੈਂਟ ਚਿੰਗਨੀਹਾਟ ਜੋਉ ਅਤੇ ਲੈਫਟੀਨੈਂਟ ਪਾਰੂਲ ਨੂੰ ਕ੍ਰਮਵਾਰ ਸਰਬ-ਉੱਤਮ ਵਿਦਿਆਰਥਣ ਨੈਦਾਨਿਕ ਨਰਸ ਅਤੇ ਪੁਸ਼ਪਰੰਜਨ ਪੁਰਸਕਾਰ ਹਾਸਲ ਹੋਇਆ।