ਫੌਜ ਵਿੱਚ ਮਹਿਲਾ ਅਤੇ ਮਰਦ ਇੰਜੀਨੀਅਰਾਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਬਹੁਤ ਨੇੜੇ ਹੈ

36
ਭਾਰਤੀ ਫੌਜ
ਭਾਰਤੀ ਫੌਜ (ਪ੍ਰਤੀਕ ਤਸਵੀਰ)

ਇਹ ਉਨ੍ਹਾਂ ਮਰਦ ਅਤੇ ਮਹਿਲਾ ਉਮੀਦਵਾਰਾਂ ਲਈ ਖਾਸ ਖ਼ਬਰ ਹੈ ਜੋ ਸ਼ਾਰਟ ਸਰਵਿਸ ਕਮਿਸ਼ਨ (ਏਐੱਸਸੀ-ਐੱਸਐੱਸਸੀ) ਰਾਹੀਂ ਭਾਰਤੀ ਫੌਜ ਵਿੱਚ ਅਫਸਰ ਬਣਨਾ ਚਾਹੁੰਦੇ ਹਨ ਜੋ ਇੰਜੀਨੀਅਰਿੰਗ ਦੇ ਖੇਤਰ ਨਾਲ ਸਬੰਧਿਤ ਹਨ। ਫੌਜ ਵਿੱਚ ਇੰਜਨੀਅਰਿੰਗ ਗ੍ਰੈਜੂਏਟਾਂ ਦੀਆਂ ਕੁੱਲ 191 ਅਸਾਮੀਆਂ ਹਨ ਜਿਨ੍ਹਾਂ ਲਈ ਅਰਜੀ ਦੇਣ ਦੀ ਮਿਤੀ ਬਹੁਤ ਨੇੜੇ ਹੈ। ਇਨ੍ਹਾਂ ਵਿੱਚੋਂ 175 ਅਸਾਮੀਆਂ ਪੁਰਸ਼ਾਂ ਲਈ ਹਨ, ਬਾਕੀ ਬਚੀਆਂ 16 ਅਸਾਮੀਆਂ ਵਿੱਚੋਂ 2 ਅਸਾਮੀਆਂ ਮ੍ਰਿਤਕ ਰੱਖਿਆ ਮੁਲਾਜ਼ਮਾਂ ਦੀਆਂ ਵਿਧਵਾ ਲਈ ਰਾਖਵੀਆਂ ਹਨ। ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 6 ਅਪ੍ਰੈਲ ਹੈ।

ਐੱਸਐੱਸਸੀ ਟੈਕਨੀਕਲ ਦੇ 59ਵੇਂ ਕੋਰਸ ਲਈ ਪੁਰਸ਼ਾਂ ਲਈ 175 ਅਸਾਮੀਆਂ ਹਨ, ਜਦੋਂ ਕਿ ਮਹਿਲਾ ਇੰਜੀਨੀਅਰਾਂ ਲਈ 30ਵੇਂ ਕੋਰਸ ਲਈ ਸਿਰਫ਼ 14 ਅਸਾਮੀਆਂ ਹਨ, ਇਨ੍ਹਾਂ ਸਾਰੀਆਂ ਅਸਾਮੀਆਂ ਲਈ ਆਨਲਾਈਨ ਅਰਜੀਆਂ 6 ਅਪ੍ਰੈਲ ਦੀ ਦੁਪਹਿਰ ਤੋਂ ਬਾਅਦ ਬੰਦ ਹੋ ਜਾਣਗੀਆਂ। ਜਿਹੜੇ ਇੰਜੀਨੀਅਰਿੰਗ ਦੇ ਫਾਈਨਲ ਸਾਲ ਦੇ ਵਿਦਿਆਰਥੀ ਹਨ, ਉਹ ਵੀ ਅਪਲਾਈ ਕਰ ਸਕਦੇ ਹਨ ਪਰ ਬਿਨੈਕਾਰਾਂ ਦੀ ਉਮਰ 20 ਤੋਂ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ, ਜਿਹੜੇ ਸੈਨਿਕ ਸੇਵਾ ਦੌਰਾਨ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਜੇਕਰ ਉਨ੍ਹਾਂ ਦੀਆਂ ਪਤਨੀਆਂ ਪਹਿਲਾਂ ਹੀ ਫੌਜ ਵਿੱਚ ਤਾਇਨਾਤ ਹਨ, ਉਹ ਵੀ ਚਾਹੁਣ ਤਾਂ ਸ਼ਾਰਟ ਸਰਵਿਸ ਕਮਿਸ਼ਨ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਲਈ ਉਮਰ ਵਿੱਚ ਛੋਟ 35 ਸਾਲ ਤੱਕ ਹੈ। ਇਹ ਉਮਰ 1 ਅਕਤੂਬਰ 2022 ਦੇ ਅਨੁਸਾਰ ਮੰਨੀ ਜਾਵੇਗੀ।

ਵਧੇਰੇ ਵੇਰਵਿਆਂ ਲਈ ਅਤੇ ਅਪਲਾਈ ਕਰਨ ਲਈ ਫੌਜ ਦੀ ਵੈੱਬਸਾਈਟ www.joinindianarmy.nic.in ‘ਤੇ ਜਾਓ।