ਯੂਪੀ ਦੇ ਮੁਕੁਲ ਗੋਇਲ, ਤਾਮਿਲਨਾਡੂ ਦੇ ਸਯਲੇਂਦਰ ਬਾਬੂ ਅਤੇ ਕੇਰਲ ਦੇ ਅਨਿਲਕਾਂਤ ਡੀ.ਜੀ.ਪੀ.

72
ਮੁਕੁਲ ਗੋਇਲ
ਆਈਪੀਐਸ ਅਧਿਕਾਰੀ ਮੁਕੁਲ ਗੋਇਲ ਨੂੰ ਯੂਪੀ ਪੁਲਿਸ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ

ਭਾਰਤ ਵਿੱਚ 24 ਘੰਟਿਆਂ ਦੌਰਾਨ, ਦਿੱਲੀ ਤੋਂ ਇਲਾਵਾ ਤਿੰਨ ਰਾਜਾਂ ਉੱਤਰ ਪ੍ਰਦੇਸ਼, ਤਾਮਿਲਨਾਡੂ ਅਤੇ ਕੇਰਲ ਵਿੱਚ ਚੋਟੀ ਦੇ ਪੁਲਿਸ ਪੱਧਰ ‘ਤੇ ਤਬਦੀਲੀ ਆਈ ਹੈ। ਦਿੱਲੀ ਵਿੱਚ ਜਿੱਥੇ ਬਾਲਾਜੀ ਸ਼੍ਰੀਵਾਸਤਵ ਨੂੰ ਐੱਸਐੱਨ ਸ਼੍ਰੀਵਾਸਤਵ ਦੀ ਜਗ੍ਹਾ ਨੂੰ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ, ਉੱਤਰ ਪ੍ਰਦੇਸ਼ ਵਿੱਚ ਮੁਕੁਲ ਗੋਇਲ ਨੂੰ ਪੁਲਿਸ ਦਾ ਡਾਇਰੈਕਟਰ ਜਨਰਲ ਐਲਾਨਿਆ ਗਿਆ। ਕੇਰਲ ਵਿੱਚ ਅਨਿਲ ਕਾਂਤ ਪੁਲਿਸ ਮੁਖੀ ਬਣਾਏ ਗਏ ਅਤੇ ਤਾਮਿਲਨਾਡੂ ਵਿੱਚ ਸੀ ਸਯਲੇਂਦਰ ਬਾਬੂ ਨੂੰ ਡਾਇਰੈਕਟਰ ਜਨਰਲ ਵਜੋਂ ਪੁਲਿਸ ਦੀ ਕਮਾਨ ਸੌਂਪੀ ਗਈ। ਸੀ ਸਯਲੇਂਦਰ ਬਾਬੂ ਨੂੰ ਆਈਪੀਐੱਸ ਜੇ ਕੇ ਤ੍ਰਿਪਾਠੀ ਦੀ ਰਿਟਾਇਰਮੈਂਟ ‘ਤੇ ਡੀਜੀਪੀ ਬਣਾਇਆ ਗਿਆ ਹੈ। ਉਹ 1987 ਬੈਚ ਦੇ ਆਈਪੀਐੱਸ ਅਧਿਕਾਰੀ ਹਨ।

ਮੁਕੁਲ ਗੋਇਲ
ਮੁਕੁਲ ਗੋਇਲ ਨੂੰ ਯੂ.ਪੀ. ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦੇ ਅਹੁਦੇ ‘ਤੇ ਨਿਯੁਕਤ ਕਰਨ ਦੇ ਆਦੇਸ਼।
ਮੁਕੁਲ ਗੋਇਲ
ਆਈਪੀਐਸ ਅਧਿਕਾਰੀ ਮੁਕੁਲ ਗੋਇਲ ਨੂੰ ਯੂਪੀ ਪੁਲਿਸ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ

ਜਿਵੇਂ ਉਮੀਦ ਕੀਤੀ ਗਈ ਸੀ, ਭਾਰਤੀ ਪੁਲਿਸ ਸੇਵਾ ਦੇ ਸੀਨੀਅਰ ਅਧਿਕਾਰੀ ਮੁਕੁਲ ਗੋਇਲ ਨੂੰ ਉੱਤਰ ਪ੍ਰਦੇਸ਼ ਪੁਲਿਸ ਦੀ ਕਮਾਨ ਸੌਂਪੀ ਗਈ ਹੈ। ਸ੍ਰੀ ਗੋਇਲ ਦੀ ਰਾਜ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਤੋਂ ਬਾਅਦ ਬੀਤੀ ਸ਼ਾਮ ਦੇ ਅੰਤ ਤੱਕ ਪੁਲਿਸ ਦੇ ਡਾਇਰੈਕਟਰ ਜਨਰਲ ਦੇ ਅਹੁਦੇ ‘ਤੇ ਨਿਯੁਕਤੀ ਲਈ ਆਦੇਸ਼ ਜਾਰੀ ਕੀਤੇ ਗਏ। ਯੂਪੀ ਦੇ ਵਧੀਕ ਮੁੱਖ ਸਕੱਤਰ ਅਵਨੀਸ਼ ਅਵਸਥੀ ਦੇ 30 ਜੂਨ 2021 ਦੇ ਹੁਕਮ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਲੋਕ ਹਿੱਤਾਂ ਵਿੱਚ ਲਏ ਗਏ ਫੈਸਲੇ ਅਨੁਸਾਰ ਮੁਕੁਲ ਗੋਇਲ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਵਿਭਾਗ ਦਾ ਮੁਖੀ) ਲਗਾਇਆ ਜਾ ਰਿਹਾ ਹੈ। ਇਸ ਹਦਾਇਤ ਸ਼ੀਟ ‘ਤੇ ਤਰੀਕ ਹੱਥ ਨਾਲ ਲਿਖੀ ਗਈ ਹੈ, ਵਧੀਕ ਮੁੱਖ ਸਕੱਤਰ ਵੱਲੋਂ ਇਹ ਪੱਤਰ ਪਹਿਲਾਂ ਹੀ ਟਾਈਪ ਕੀਤਾ ਗਿਆ ਸੀ। ਮਹੀਨਾ ਅਤੇ ਨਾਮ ਆਦਿ ਪਹਿਲਾਂ ਹੀ ਜ਼ਿਕਰ ਕੀਤੇ ਗਏ ਸਨ।

ਸੀ ਸਲੇਂਦਰ ਬਾਬੂ
ਸੀ ਸਲੇਂਦਰ ਬਾਬੂ ਨੂੰ ਤਾਮਿਲਨਾਡੂ ਵਿੱਚ ਪੁਲਿਸ ਦਾ ਡਾਇਰੈਕਟਰ ਜਨਰਲ ਬਣਾਇਆ ਗਿਆ ਹੈ।

ਇਸ ਦੇ ਨਾਲ ਯੂਪੀ ਵਿੱਚ ਪੁਲਿਸ ਦੇ ਡਾਇਰੈਕਟਰ ਜਨਰਲ ਦੇ ਅਹੁਦੇ ‘ਤੇ ਅਧਿਕਾਰੀ ਨੂੰ ਤਾਇਨਾਤ ਕਰਨ ਦੀਆਂ ਸਾਰੇ ਖਦਸ਼ੇ ਤੇ ਕਿਆਸ ਅਰਾਈਆਂ ਦੂਰ ਹੋ ਗਈਆਂ, ਜੋ ਕਿ ਖਾਸ ਤੌਰ ‘ਤੇ ਕੱਲ੍ਹ ਸਵੇਰੇ ਪ੍ਰਸ਼ਾਂਤ ਕੁਮਾਰ ਨੂੰ ਸੌਂਪੇ ਜਾਣ ਤੋਂ ਬਾਅਦ ਪੈਦਾ ਹੋਈਆਂ ਸਨ।

ਹੁਣ ਤੱਕ ਆਈਪੀਐੱਸ ਮੁਕੁਲ ਗੋਇਲ ਚੰਡੀਗੜ੍ਹ ਵਿੱਚ ਬਾਰਡਰ ਸਿਕਿਓਰਿਟੀ ਫੋਰਸ (ਬੀਐੱਸਐੱਫ) ਵਿੱਚ ਏਡੀਜੀ ਵਜੋਂ ਤਾਇਨਾਤ ਸਨ। ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਦੇ ਰਹਿਣ ਵਾਲੇ ਮੁਕੁਲ ਗੋਇਲ ਦੇ ਕਾਰਜਕਾਲ ਵਿੱਚ ਢਾਈ ਸਾਲ ਬਾਕੀ ਹਨ। ਉਹ ਫਰਵਰੀ 2024 ਵਿੱਚ ਰਿਟਾਇਰ ਹੋ ਜਾਣਗੇ। ਯੂਪੀ ਵਿੱਚ ਸਮਾਜਵਾਦੀ ਪਾਰਟੀ ਦੀ ਸਰਕਾਰ ਸਮੇਂ ਮੁਜ਼ੱਫਰ ਨਗਰ ਵਿੱਚ ਦੰਗਿਆਂ ਤੋਂ ਬਾਅਦ ਅਰੁਣ ਕੁਮਾਰ ਨੂੰ ਹਟਾ ਕੇ ਸਥਿਤੀ ਨੂੰ ਸੰਭਾਲਣ ਲਈ ਮੁਕੁਲ ਗੋਇਲ ਨੂੰ ਏਡੀਜੀ (ਲਾਅ ਐਂਡ ਆਰਡਰ) ਬਣਾਇਆ ਗਿਆ ਸੀ।