ਕਦੇ ਸੁਣੀ ਜਾਂ ਵੇਖੀ ਹੈ ਸੋਨੇ ਦੀ ਪੇਸਟ! ਇਹ ਬੰਗਲੁਰੂ ਵਿੱਚ ਫੜੀ ਗਈ ਹੈ

106
ਸੋਨੇ ਦੀ ਪੇਸਟ

ਤੁਸੀਂ ਸੋਨੇ ਦੀ ਸਮੱਗਲਿੰਗ ਕਰਨ ਵਾਲਿਆਂ ਵੱਲੋਂ ਵੱਖੋ-ਵਖਰੇ ਢੰਗ-ਤਰੀਕੇ ਅਪਣਾਏ ਜਾਣ ਦੇ ਬਾਰੇ ਵਿੱਚ ਸੁਣਿਆ, ਦੇਖਿਆ ਜਾਂ ਜਾਣਿਆ ਹੋਏਗਾ। ਪੁਲਿਸ ਅਤੇ ਹਰ ਤਰ੍ਹਾਂ ਦੀਆਂ ਏਜੰਸੀਆਂ ਉਹਨਾਂ ਨੂੰ ਫੜਨ ਲਈ ਢਗਾਂ ਦੀ ਵਰਤੋਂ ਕਰਦੀਆਂ ਹਨ, ਪਰ ਇਹ ਸਮੱਗਲਰ ਕੋਈ ਨਾ ਕੋਈ ਅਜਿਹਾ ਤਰੀਕਾ ਕੱਢ ਲੈਂਦੇ ਹਨ ਜਿਸ ਕਾਰਨ ਉਹ ਬਚ ਜਾਂਦੇ ਹਨ। ਨਸ਼ਿਆਂ ਤੋਂ ਲੈ ਕੇ ਹੀਰੇ, ਸੋਨਾ ਅਤੇ ਹੋਰ ਬਹੁਤ ਕੁਝ। ਪਰ ਤਾਜ਼ਾ ਮਾਮਲਾ ਜੋ ਹੁਣੇ ਸਾਹਮਣੇ ਆਇਆ ਹੈ ਸ਼ਾਇਦ ਪਹਿਲੀ ਵਾਰ ਸੁਣਿਆ ਗਿਆ ਹੈ। ਇਸ ਕੇਸ ਵਿੱਚ, ਸੋਨੇ ਦੀ ਪੇਸਟ ਸਮੱਗਲਿੰਗ ਲਈ ਬਣਾਈ ਗਈ ਹੈ। ਜੀ ਹਾਂ, ਠੀਕ ਉਸੇ ਤਰ੍ਹਾਂ ਜਿਵੇਂ ਦੰਦ ਸਾਫ ਕਰਨ ਲਈ ਤੁੱਥ ਪੇਸਟ ਹੁੰਦੀ ਹੈ।

ਟੂਥਪੇਸਟ ਦੀ ਟਿਊਬ ਵਿੱਚ ਚੀਜ਼ਾਂ ਨੂੰ ਲੁਕਾਉਣ ਦੇ ਮਾਮਲੇ ਤਾਂ ਸਾਹਮਣੇ ਆਉਂਏ ਰਹੇ ਹਨ, ਪਰ ਇਸ ਕੇਸ ਵਿੱਚ ਪੇਸਟ ਸੋਨੇ ਦੀ ਬਣੀ ਹੋਈ ਸੀ। ਦਰਅਸਲ, ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਵਿਸ਼ਾਲ ਸਿੰਘਲ ਨਾਂਅ ਦਾ ਯਾਤਰੀ ਕਰਨਾਟਕ ਦੀ ਰਾਜਧਾਨੀ ਬੰਗਲੁਰੂ ਦੇ ਹਵਾਈ ਅੱਡੇ ‘ਤੇ ਦੁਬਈ ਤੋਂ ਉਡਾਣ ਦੌਰਾਨ ਫੜਿਆ ਗਿਆ। ਉਸ ਸਮੇਂ, ਸੁਰੱਖਿਆ ਵਿੱਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੇ ਇੱਕ ਬਹੁਤ ਹੀ ਸਾਵਧਾਨ ਸਿਪਾਹੀ ਨੂੰ ਉਸ ਵੇਲੇ ਸ਼ੱਕ ਹੋਇਆ ਸੀ, ਜਦੋਂ ਉਸ ਦੀਆਂ ਜੁੱਤੀਆਂ ਵੇਖੀਆਂ ਗਈਆਂ ਤਾਂ ਸ਼ੱਕ ਹੋਰ ਵੱਧ ਗਿਆ। ਅਤੇ ਜਦੋਂ ਜੁੱਤਾ ਖੋਲ੍ਹਿਆ ਗਿਆ, ਤਾਂ ਇਹ ਪਾਇਆ ਗਿਆ ਕਿ ਇਸ ਵਿੱਚ ਨਰਮ ਪੇਸਟ ਹੈ।

ਸੀਆਈਐੱਸਐੱਫ ਦੇ ਇਸ ਸਿਪਾਹੀ ਨੇ ਸੀਨੀਅਰ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਕਸਟਮ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਦੋਂ ਜੁੱਤੇ ਵਿਚੋਂ ਕੱਢੀ ਗਈ ਸੋਨੇ ਦੀ ਪੇਸਟ ਨੂੰ ਤੋਲਿਆ ਗਿਆ, ਤਾਂ ਇਸ ਦਾ ਭਾਰ 260 ਗ੍ਰਾਮ ਸੀ। ਬਾਜ਼ਾਰ ਵਿੱਚ ਅਜਿਹੇ ਸੋਨੇ ਦੀ ਕੀਮਤ ਲਗਭੱਗ ਸਾਢੇ ਦੱਸ ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਸਿਪਾਹੀ ਦੇ ਸ਼ਲਾਘਾਯੋਗ ਕੰਮ ਦੀ ਪ੍ਰਸ਼ੰਸਾ ਅਜਿਹੀ ਹੈ ਕਿ ਸੀਆਈਐੱਸਐੱਫ ਨੇ ਇਸ ਨੂੰ ਆਪਣੇ ਅਧਿਕਾਰਤ ਹੈਂਡਲ ‘ਤੇ ਪ੍ਰਸਾਰਿਤ ਕੀਤਾ ਹੈ।