ਬਾਕਮਾਲ ਹੈ ਸੀਆਰਪੀਐੱਫ ਦੀ ਸਹਾਇਕ ਕਮਾਂਡੈਂਟ ਮੋਨੀਕਾ ਸਾਲਵੇ , ਇਉਂ ਬਚਾਈ ਬੁਜੁਰਗ ਦੀ ਜਾਨ

140
ਸੀਆਰਪੀਐੱਫ ਦੀ ਸਹਾਇਕ ਕਮਾਂਡੈਂਟ ਮੋਨੀਕਾ ਸਾਲਵੇ

ਨਕਸਲੀਆਂ ਦੇ ਗੜ੍ਹ ਵਿੱਚ ਖੁਸ਼ ਹੋ ਕੇ ਪੋਸਟਿੰਗ ਲੈਣ ਵਾਲੀ ਅਤੇ ਕੇਂਦਰੀ ਰਿਜਰਵ ਪੁਲਿਸ ਦਸਤੇ (ਸੀਆਰਪੀਐੱਫ) ਵਿੱਚ ਮਰਦਾਂ ਦੀ ਕੰਪਨੀ ਨੂੰ ਕਮਾਂਡ ਕਰਨ ਵਾਲੀ ਮੋਨੀਕਾ ਸਾਲਵੇ ਇੱਕ ਵਾਰ ਮੁੜ ਸੁਰਖ਼ੀਆਂ ਵਿੱਚ ਹੈ। ਬਿਹਾਰ ਦੇ ਜਮੂਈ ਵਿੱਚ ਸੀਆਰਪੀਐੱਫ ਦੀ 215ਵੀਂ ਬਟਾਲੀਅਨ ਵਿੱਚ ਤੈਨਾਤ ਮੋਨੀਕਾ ਸਾਲਵੇ ਨੇ ਇਸ ਵਾਰ ਜੋ ਕੰਮ ਕੀਤਾ ਉਸਨੇ ਉਸ ਨੂੰ ਸਾਥੀਆਂ ਦਾ ਹੀ ਹਰਮਨਪਿਆਰਾ ਨਹੀਂ ਬਣਾਇਆ, ਸਗੋਂ ਕਿਸੇ ਦੀ ਜਾਨ ਬਚਾ ਕੇ ਐਤਕੀਂ ਦੁਆਵਾਂ ਵੀ ਲਈਆਂ ਨੇ ਅਤੇ ਮੁੜ ਪ੍ਰੇਰਣਾ ਸਰੋਤ ਵੀ ਬਣੀ ਹੈ।

ਘਟਨਾ ਸੋਮਵਾਰ ਸਵੇਰੇ ਤਕਰੀਬਨ ਦਸ ਵਜੇ ਦੀ ਹੈ ਜਦੋਂ ਮਹਾਰਾਸ਼ਟਰ ਦੇ ਬੁਲਢਾਨਾ ਦੀ ਰਹਿਣ ਵਾਲੀ ਮੋਨੀਕਾ ਸਾਲਵੇ ਛੁੱਟੀਆਂ ਵਿੱਚ ਘਰ ਆਈ ਹੋਈ ਸੀ। ਮੋਨੀਕਾ ਸਾਲਵੇ ਦੱਸਦੀ ਹੈ ਕਿ ਉਹ ਆਪਣੀ ਮਾਸੀ ਨੂੰ ਬਸ ‘ਤੇ ਚੜ੍ਹਾਉਣ ਲਈ ਘਰ ਦੇ ਨੇੜਲੇ ਬੱਸ ਸਟੈਂਡ ‘ਤੇ ਪਹੁੰਚੀ ਸੀ । ਉਦੋਂ ਹੀ ਉਨ੍ਹਾਂ ਨੇ ਨਾਲ ਖੜੇ ਕਿਸੇ ਬੰਦੇ ਦੀ ਮਦਦ ਤਈ ਅਵਾਜ਼ ਸੁਣੀ। ਮੁੜ ਕੇ ਵੇਖਿਆ ਤਾਂ ਬੈਂਚ ‘ਤੇ ਬੈਠੇ ਇੱਕ ਬੁਜੁਰਗ ਸ਼ਖਸ ਡਿੱਗਣ ਵਾਲੇ ਸਨ ਕਿ ਕਿਸੇ ਨੇ ਉਨ੍ਹਾਂ ਨੂੰ ਸਾਂਭ ਲਿਆ। ਮੋਨੀਕਾ ਵੀ ਭੱਜ ਕੇ ਉੱਥੇ ਪਹੁੰਚੀ। ਬੁਜੁਰਗ ਬੇਹੋਸ਼ੀ ਦੀ ਹਾਲਤ ਵਿੱਚ ਸਨ। ਉਨ੍ਹਾਂ ਦੀਆਂ ਐਨਕਾਂ ਵੀ ਡਿੱਗ ਗਈਆਂ ਸਨ। ਪਸੀਨਾ ਆ ਰਿਹਾ ਸੀ ਅਤੇ ਛਾਤੀ ਵਿੱਚ ਦਰਦ ਹੋ ਰਿਹਾ ਸੀ। ਮੋਨੀਕਾ ਦੱਸਦੀ ਹੈ, ‘ਮਾਂ ਦੀ ਵਜ੍ਹਾ ਕਰਕੇ ਮੈਡੀਕਲ ਦੀ ਸਮਝ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਸੀ। ਮਾਂ ਹਸਪਤਾਲ ਵਿੱਚ ਨਰਸ ਸੀ ਅਤੇ ਹਾਲ ਫਿਲਹਾਲ ‘ਚ ਰਿਟਾਇਰ ਹੋਈ ਹੈ। ਬੁਜੁਰਗ ਦੀ ਹਾਲਤ ਤੋਂ ਸਪੱਸ਼ਟ ਸੀ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ।”

ਸਹਾਇਕ ਕਮਾਂਡੈਂਟ ਮੋਨੀਕਾ ਸਾਲਵੇ ਨੇ ਲੋਕਾਂ ਦੀ ਮਦਦ ਨਾਲ ਬੁਜੁਰਗ ਨੂੰ ਉੱਥੇ ਹੀ ਲਿਟਾਇਆ । ਉਨ੍ਹਾਂ ਦੀ ਕਮੀਜ ਖੁੱਲ੍ਹਵਾਈ ਅਤੇ ਸੀਪੀਆਰ – ਕਾਰਡੀਓ ਪਲੱਮਨਰੀ ਰਿਸਸਿਟੇਸ਼ਨ ਦੇਣਾ ਸ਼ੁਰੂ ਕਰ ਦਿੱਤਾ। ਇਸ ‘ਚ ਉਨ੍ਹਾਂ ਵਾਰ-ਵਾਰ ਬਜ਼ੁਰਗ ਦੇ ਸੀਨੇ ਨੂੰ ਪੂਰੇ ਜ਼ੋਰ ਨਾਲ ਦੱਬਿਆ। ਮੋਨੀਕਾ ਦੱਸਦੀ ਹੈ, ‘ਮੈਂ ਤਕਰੀਬਨ 100 ਵਾਰ ਅਜਿਹਾ ਕੀਤਾ ਹੋਵੇਗਾ ਅਤੇ ਇੰਨੀ ਤਾਕਤ ਨਾਲ ਕਿ ਮੈਨੂੰ ਆਪ ਜਬਰਦਸਤ ਪਸੀਨਾ ਆ ਗਿਆ.” ਮੋਨੀਕਾ ਦੀ ਇਹ ਕੋਸ਼ਿਸ਼ ਕਾਮਯਾਬ ਰਹੀ। ਬਜ਼ੁਰਗ ਨੂੰ ਨਾ ਸਿਰਫ ਹੋਸ਼ ਆਇਆ ਸਗੋਂ ਉਹ ਉੱਠ ਕੇ ਬੈਠ ਵੀ ਗਏ। ਤੱਦ ਤੱਕ ਉੱਥੇ ਕਿਸੇ ਨੇ ਆਟੋ ਸੱਦ ਲਿਆ ਸੀ। ਜਦੋਂ ਮੋਨਿਕਾ ਨੂੰ ਪਤਾ ਚੱਲਿਆ ਕਿ ਬਜ਼ੁਰਗ ਦੇ ਨਾਲ ਉੱਥੇ ਕੋਈ ਨਹੀਂ ਹੈ ਤਾਂ ਉਸ ਨੇ ਆਪ ਉਨ੍ਹਾਂ ਨੂੰ ਲੈ ਜਾਣ ਦਾ ਫੈਸਲਾ ਕੀਤਾ। ਉਸ ਇਲਾਕੇ ਤੋਂ ਵਾਕਿਫ਼ ਮੋਨੀਕਾ ਨੇੜੇ ਪੈਂਦੀ ਡਾਕਟਰਸ ਲੇਨ ‘ਚ ਪਹੁੰਚੀ ਜਿੱਥੇ ਸਹਿਯੋਗ ਹਸਪਤਾਲ ਦੇ ਡਾਕਟਰਸ ਵੀ ਉਨ੍ਹਾਂ ਨੂੰ ਜਾਣਦੇ ਸਨ।

ਸੀਆਰਪੀਐੱਫ ਦੀ ਸਹਾਇਕ ਕਮਾਂਡੈਂਟ ਮੋਨੀਕਾ ਸਾਲਵੇ ਬੁਜ਼ੁਰਗ ਦੀ ਦੇਖਰੇਖ ਆਪਣੀ ਮਾਂ ਨੂੰ ਸੌਂਪ ਕੇ ਡਿਊਟੀ ‘ਤੇ ਚਲੀ ਗਈ।

ਮੋਨੀਕਾ ਸਾਲਵੇ ਕਹਿੰਦੀ ਹੈ ਕਿ ਡਾਕਟਰਸ ਵੀ ਉਸ ਹਾਲਤ ਨੂੰ ਸਮਝ ਗਏ। ਸਾਰਾ ਕੰਮ ਛੱਡ ਕੇ ਉਹ ਬਜ਼ੁਰਗ ਦੇ ਟ੍ਰੀਟਮੈਂਟ ਵਿੱਚ ਰੁੱਝ ਗਏ । ਕੁੱਝ ਦੇਰ ‘ਚ ਡਾਕਟਰਾਂ ਨੇ ਈਸੀਜੀ ਕਰਨ ਮਗਰੋਂ ਤਸਦੀਕ ਕੀਤੀ ਕਿ ਦਾਮੋਦਰ ਖਰਾਤ ਨਾਂ ਦੇ ਇਸ ਬੁਜੁਰਗ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਨੂੰ ਅੱਗੇ ਦੇ ਇਲਾਜ ਲਈ ਉੱਥੇ ਹੀ ਭਰਤੀ ਕੀਤਾ ਗਿਆ ਪਰ ਨਾ ਤਾਂ ਪੈਸਾ ਸੀ ਅਤੇ ਨਾ ਹੀ ਉੱਥੇ ਕੋਈ ਉਨ੍ਹਾਂ ਦਾ ਸਕਾ।

ਮੋਨੀਕਾ ਸਾਲਵੇ ਦੀਆਂ ਛੁੱਟੀਆਂ ਖ਼ਤਮ ਹੋ ਰਹੀਆਂ ਸਨ ਅਤੇ ਉਨ੍ਹਾਂ ਨੂੰ ਅਗਲੇ ਦਿਨ ਜਮੁਈ ਦੀ ਟ੍ਰੇਨ ਫੜਨੀ ਸੀ ਸੋ ਬੁਜੁਰਗ ਦੀ ਦੇਖਭਾਲ ਦਾ ਜ਼ਿੰਮਾ ਉਹ ਆਪਣੀ ਮਾਂ ਨੂੰ ਸੌਂਪ ਕੇ ਚੱਲੀ ਗਈ। ਬੁਜੁਰਗ ਦੇ ਕੋਲ ਨਾ ਤਾਂ ਪੈਸਾ ਸੀ ਅਤੇ ਨਾ ਹੀ ਕੋਈ ਰਿਸ਼ਤੇਦਾਰ। ਕੱਲ ਉਨ੍ਹਾਂ ਦੀ ਮਾਂ ਨੇ ਹਸਪਤਾਲ ਜਾਕੇ ਉਸ ਬਜ਼ੁਰਗ ਅਤੇ ਇਲਾਜ ਕਰ ਰਹੇ ਡਾਕਟਰਾਂ ਨਾਲ ਗੱਲ ਕੀਤੀ। ਬਜ਼ੁਰਗ ਦੀ ਐਂਜਿਓਗ੍ਰਾਫੀ ਹੋਣੀ ਸੀ। ਕਿਸਮਤ ਨਾਲ ਉਨ੍ਹਾਂ ਕੋਲ ਆਪਣੇ ਨਾਮ ‘ਤੇ ਰਾਜੀਵ ਗਾਂਧੀ ਹੈਲਥ ਕਾਰਡ ਸੀ। ਕੁੱਝ ਹਸਪਤਾਲ ਨੇ ਵੀ ਇਲਾਜ ਦੇ ਬਿਲ ਵਿੱਚ ਛੋਟ ਦਿੱਤੀ ਅਤੇ ਬੁਜੁਰਗ ਦਾਮੋਦਰ ਖਰਾਤ ਦਾ ਇਲਾਜ ਸ਼ੁਰੂ ਹੋ ਗਿਆ। ਮੋਨਿਕਾ ਹੁਣ ਜਮੁਈ ਪਹੁੰਚ ਚੁੱਕੀ ਹੈ ਪਰ ਦਾਮੋਦਰ ਖਰਾਤ ਦਾ ਹਾਲਚਾਲ ਪੁੱਛਣ ਲਈ ਮਾਂ ਦੇ ਸੰਪਰਕ ਵਿੱਚ ਹੈ।

ਕੌਣ ਹੈ ਮੋਨੀਕਾ ਸਾਲਵੇ :

30 ਸਾਲਾਂ ਮੋਨੀਕਾ ਸਾਲਵੇ (ਜਨਮ 19 ਮਾਰਚ 1989) ਮਹਾਰਾਸ਼ਟਰ ਦੇ ਬੁਲਢਾਨਾ ਵਿੱਚ ਰਹਿਣ ਵਾਲੇ ਮਹਾਰਾਸ਼ਟਰ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਦੇ ਚਾਰ ਬੱਚਿਆਂ ਵਿੱਚ ਇਕੱਲੀ ਧੀ ਹੈ। ਤਿੰਨੇ ਭਰਾ ਵੱਖ-ਵੱਖ ਬੈਂਕਾਂ ਵਿੱਚ ਖੇਤੀਬਾੜੀ ਅਧਿਕਾਰੀ ਨੇ ਪਰ ਪਿਤਾ ਦੀ ਵਰਦੀ ਤੋਂ ਪ੍ਰਭਾਵਿਤ ਮੋਨਿਕਾ ਨੂੰ ਹਮੇਸ਼ਾ ਵਰਦੀਧਾਰੀ ਨੌਕਰੀ ਕਰਨ ਦਾ ਹੀ ਮਨ ਸੀ। ਮੋਨੀਕਾ ਦੱਸਦੀ ਹੈ, ‘ਪਿਤਾ ਦਾ ਸੁਫ਼ਨਾ ਰਿਹਾ ਕਿ ਮੈਂ ਆਈਪੀਐੱਸ ਅਧਿਕਾਰੀ ਬਣਾ… ਕੋਸ਼ਿਸ਼ ਕੀਤੀ ਸੀ… ਪ੍ਰੀਖਿਆ ਵੀ ਦਿੱਤੀ ਪਰ ਕਾਮਯਾਬੀ ਨਹੀਂ ਮਿਲੀ। ਸੀਡੀਐੱਸ ਲਈ ਵੀ ਕੋਸ਼ਿਸ਼ ਕੀਤੀ ਸੀ’ਪਰ ਮੋਨੀਕਾ ਅਤੇ ਉਨ੍ਹਾਂ ਦੇ ਪਿਤਾ ਦਾ ਸੁਫ਼ਨਾ 2015 ਵਿੱਚ ਉਦੋਂ ਪੂਰਾ ਹੋਇਆ ਜਦੋਂ ਸੀਆਰਪੀਐੱਫ ਦੀ ਪ੍ਰੀਖਿਆ ਪਾਸ ਕੀਤੀ। ਇਸ ਮਗਰੋਂ ਟ੍ਰੇਨਿੰਗ ਅਤੇ ਫਿਰ 2017 ਤੋਂ ਜਮੁਈ ਵਿੱਚ ਤਾਇਨਾਤੀ।

ਕੀ ਕੀ ਕੰਮ ਕਰਦੀ ਹੈ ਮੋਨੀਕਾ:

ਕਾਫ਼ੀ ਪਿਛੜੇ ਅਤੇ ਨਕਸਲ ਪ੍ਰਭਾਵਿਤ ਇਸ ਖੇਤਰ ਵਿੱਚ ਮੋਨੀਕਾ ਆਪਣੀ ਰੋਜ਼ਾਨਾ ਦੀ ਡਿਊਟੀ ਦੇ ਨਾਲ ਇੱਥੇ ਦੇ ਸਥਾਨਕ ਵਸਨੀਕਾਂ ਅਤੇ ਖਾਸ ਕਰਕੇ ਔਰਤਾਂ ਅਤੇ ਬੱਚਿਆਂ ਦੇ ਨਾਲ ਉਨ੍ਹਾਂ ਦੀ ਭਲਾਈ ਦੇ ਕੰਮ ਵੀ ਕਰਦੇ ਨੇ। ਸਿੱਖਿਆ, ਚੁਗਿਰਦਾ ਅਤੇ ਸਿਹਤ ਜਿਹੇ ਖੇਤਰਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਣਾ ਉਨ੍ਹਾਂ ਦਾ ਪਿਆਰਾ ਕੰਮ ਹੈ। ਆਦਿਵਾਸੀ ਔਰਤਾਂ ਤੋਂ ਉਨ੍ਹਾਂ ਦੇ ਰੋਜ ਦੇ ਕੰਮ ਵਿੱਚ ਆਉਣ ਵਾਲੀ ਦਿੱਕਤਾਂ ਨੂੰ ਸਮਝਣਾ ਅਤੇ ਉਨ੍ਹਾਂ ਦਾ ਹਲ ਲੱਭਣ ਵਿੱਚ ਅੱਗੇ ਆਣਾ ਮੋਨੀਕਾ ਦੀ ਦਿਲਚਸਪੀ ਦਾ ਇੱਕ ਹੋਰ ਕੰਮ ਹੈ। ਮੋਨੀਕਾ ਕਹਿੰਦੀ ਹੈ, ‘ਇਹ ਸਭ ਕਰਦੇ ਕਰਦੇ ਢਾਈ ਸਾਲ ਕਿਵੇਂ ਲੰਘ ਗਏ, ਪਤਾ ਹੀ ਨਹੀਂ ਚੱਲਿਆ।’ਹਾਲ ਹੀ ਵਿੱਚ ਉਨ੍ਹਾਂ ਨੇ ਇੱਥੇ 40 ਵਿਦਿਆਰਥੀਆਂ ਦੇ ਹਾਸਟਲ ਵਿੱਚ ਖਾਸ ਸਟਡੀ ਰੂਮ ਬਣਵਾਇਆ। ਉਨ੍ਹਾਂ ਦੇ ਲਈ ਲਾਇਬ੍ਰੇਰੀ ਬਣਵਾਈ ਅਤੇ ਨਾਲ ਹੀ ਕਿਤਾਬਾਂ ਦਾ ਇੰਤਜ਼ਾਮ ਕੀਤਾ। ਇਸ ਲਈ ਉਨ੍ਹਾਂ ਆਪਣੇ ਇੰਜੀਨੀਅਰ ਦੋਸਤਾਂ ਤੋਂ ਵੀ ਮਦਦ ਲਈ ਜਿਨ੍ਹਾਂ ਵਿਚੋਂ ਕੁੱਝ ਇੱਕ ਤਾਂ ਵਿਦੇਸ਼ ਵਿੱਚ ਵੀ ਨੇ।

ਵਿਆਹ ਕਰੇਗੀ ?

ਵਿਆਹ ਕਰਕੇ ਘਰ ਵਸਾਉਣ ਦੇ ਸਵਾਲ ਉੱਤੇ ਬੇਬਾਕੀ ਨਾਲ ਕਹਿੰਦੀ ਹੈ ਮੋਨੀਕਾ, “ਇਸ ਸਭ ਤੋਂ ਦੂਰ ਨਹੀਂ ਹਾਂ ਪਰ ‘ਲਾਈਕ ਮਾਇੰਡੇਡ’ਸ਼ਖਸ ਮਿਲੇਗਾ ਤਾਂ ਹੀ ਇਹ ਹੋਵੇਗਾ.” ਸ਼ਾਇਦ ਮੋਨਿਕਾ ਦਾ ਸਪੱਸ਼ਟ ਇਸ਼ਾਰਾ ਹੈ ਕਿ ਅਜਿਹਾ ਸ਼ਖਸ ਜੋ ਉਨ੍ਹਾਂ ਦੇ ਪੇਸ਼ੇ ਅਤੇ ਕੰਮ ਨੂੰ ਸਮਝੇਗਾ ਕਿਊਂਕਿ ਇਹ ਉਹ ਵਿਆਹ ਦੇ ਬਾਅਦ ਵੀ ਸੁਭਾਵਿਕ ਤੌਰ ‘ਤੇ ਜਾਰੀ ਰੱਖਣਗੀਆਂ – ਸੁਰੱਖਿਆ ਦੇ ਨਾਲ ਸਮਾਜ ਸੇਵਾ।